ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਦਾ ਪਿੰਡ ਲੱਲ੍ਹਾ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨ
ਸ਼੍ਰੀ ਹਰਿਗੋਬਿੰਦਪੁਰ ਸਾਹਿਬ 02 ਮਾਰਚ 2025 (ਜਸਪਾਲ ਚੰਦਨ): ਪਿੰਡ ਲੱਲ੍ਹਾ ਵਿੱਚ ਨਵ ਨਿਯੁਕਤ ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਦੇ ਪਿੰਡ ਪਹੁੰਚਣ 'ਤੇ ਪਿੰਡ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਰਪੰਚ ਦਿਲਬਾਗ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਡਵੋਕੇਟ ਨਿਸ਼ਾਨ ਸਿੰਘ ਦੀ ਪਾਰਟੀ ਪ੍ਰਤੀ ਇਮਾਨਦਾਰੀਆਂ ਤੇ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜੋ ਪਿੰਡ ਵਾਸੀਆਂ ਲਈ ਗੌਰਵਮਈ ਪਲ ਹੈ। ਇਸ ਮੌਕੇ ਸਰਪੰਚ ਦਲਬੀਰ ਸਿੰਘ ਧਾਲੀਵਾਲ, ਸਰਪੰਚ ਦਿਲਬਾਗ ਸਿੰਘ, ਮੈਂਬਰ ਪੰਚਾਇਤ ਕਾਬਲ ਸਿੰਘ, ਮੈਂਬਰ ਪੰਚਾਇਤ ਸਰਦੂਲ ਸਿੰਘ, ਮੈਂਬਰ ਪੰਚਾਇਤ ਕੁਲਵੰਤ ਕੌਰ, ਮੈਂਬਰ ਪੰਚਾਇਤ ਸੁੱਚਾ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ, ਨੰਬਰਦਾਰ ਮਾਨ ਸਿੰਘ ਫੌਜੀ, ਬਲਵਿੰਦਰ ਸਿੰਘ, ਬਿੱਟੂ, ਸੁਖਦੇਵ ਸਿੰਘ, ਤਜਿੰਦਰ ਸਿੰਘ, ਰਣਜੀਤ ਸਿੰਘ, ਪ੍ਰੇਮ ਸਿੰਘ, ਕੁਲਦੀਪ ਸਿੰਘ, ਵੀਰ ਸਿੰਘ, ਜਸਬੀਰ ਸਿੰਘ। ਇਸ ਮੌਕੇ 'ਤੇ ਪਿੰਡ ਵਾਸੀਆਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਸਾਰੇ ਹਾਜ਼ਰ ਲੋਕਾਂ ਨੇ ਐਡਵੋਕੇਟ ਨਿਸ਼ਾਨ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਵਧੀਆ ਪ੍ਰਬੰਧਕੀ ਯੋਗਤਾਵਾਂ ਦੀ ਤਾਰੀਫ਼ ਕੀਤੀ।
PUBLISHED BY LMI DAILY NEWS PUNJAB
My post content
