ਸੰਗ ਦਾ ਭੇਟ ਪੱਤਣ 'ਤੇ ਭਰਵਾਂ ਸਵਾਗਤ, ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ
ਸ਼੍ਰੀ ਹਰਗੋਬਿੰਦਪੁਰ ਸਾਹਿਬ 02 ਮਾਰਚ 2025 (ਜਸਪਾਲ ਚੰਦਨ ): ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਜੀ ਦੇ ਮੇਲੇ 'ਚ ਸ਼ਿਰਕਤ ਕਰਨ ਆਉਣ ਵਾਲੇ ਸੰਗ ਦਾ ਪਿੰਡ ਕੀੜੀ ਅਫਗਾਨਾ 'ਚ ਭਰਵਾਂ ਸਵਾਗਤ ਕੀਤਾ ਗਿਆ। ਬਿਆਸ ਦਰਿਆ ਪਾਰ ਕਰਦਿਆਂ ਸੰਗ ਉੱਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਹਰ ਪਾਸੇ ਜੈਕਾਰਿਆਂ ਦੀ ਗੂੰਜ ਅਤੇ ਧਾਰਮਿਕ ਉਤਸ਼ਾਹ ਦੇ ਨਜ਼ਾਰੇ ਵੇਖਣ ਨੂੰ ਮਿਲੇ ਸੰਗਤਾਂ ਸਵੇਰੇ ਤੋਂ ਹੀ ਪਿੰਡ ਕੀੜੀ ਅਫਗਾਨਾ 'ਚ ਭੇਟ ਪੱਤਣ 'ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਜਿਵੇਂ ਹੀ ਬਾਬਾ ਰਣਧੀਰ ਸਿੰਘ ਜੀ ਨੇ ਬਿਆਸ ਦਰਿਆ ਪਾਰ ਕੀਤਾ, ਸੰਗਤਾਂ 'ਚ ਉਨ੍ਹਾਂ ਦੇ ਦਰਸ਼ਨ ਕਰਨ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਹ ਸੰਗ ਅੱਜ ਹਰਚੋਵਾਲ ਵਿਸ਼ਰਾਮ ਕਰੇਗਾ ਅਤੇ ਸਵੇਰੇ ਤੜਕਸਾਰ ਅਗਲੇ ਪੜਾਅ ਵਾਸਤੇ ਰਵਾਨਾ ਹੋਵੇਗਾ। 4 ਮਾਰਚ ਨੂੰ ਇਹ ਸੰਗ ਡੇਰਾ ਬਾਬਾ ਨਾਨਕ ਜੀ ਪਹੁੰਚੇਗਾ। ਸੰਗਤਾਂ ਵਲੋਂ ਥਾਂ-ਥਾਂ 'ਤੇ ਕਈ ਕਿਸਮ ਦੇ ਲੰਗਰ ਲਗਾਏ ਗਏ। ਰਹਿਣ-ਬੈਠਣ ਅਤੇ ਭੋਜਨ ਦੀ ਵਿਵਸਥਾ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ। ਸੇਵਾਦਾਰਾਂ ਦੀ ਭਾਰੀ ਭੂਮਿਕਾ ਅਤੇ ਧਾਰਮਿਕ ਜੋਸ਼ ਸਾਰੀ ਯਾਤਰਾ 'ਚ ਦਿਖਾਈ ਦਿੱਤਾ। (ਰਿਪੋਰਟ: ਸਥਾਨਕ ਪੱਤਰਕਾਰ ਜਸਪਾਲ ਚੰਦਨ)
PUBLISHED BY LMI DAILY NEWS PUNJAB
My post content
