ਗਰੀਨਡੇਲਸ ਪਬਲਿਕ ਸਕੂਲ ਚੀਮਾਂ ਖੁੱਡੀ ਵਿੱਚ ਐਜੂਕੇਸ਼ਨ ਸੈਰੇਮਨੀ ਸਮਾਗਮ ਕਰਵਾਇਆ ਗਿਆ
ਸ੍ਰੀ ਹਰਗੋਬਿੰਦਪੁਰ ਸਾਹਿਬ (ਜਸਪਾਲ ਚੰਦਨ) ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਗਰੀਨਡੇਲਸ ਪਬਲਿਕ ਸਕੂਲ ਚੀਮਾਂ ਖੁੱਡੀ ਵਿੱਚ ਸਲਾਨਾ ਐਜੂਕੇਸ਼ਨ ਸੈਰੇਮਨੀ ਸਮਾਗਮ ਕਰਵਾਇਆ ਗਿਆ ਸਮਾਗਮ ਵਿੱਚ ਸ਼ਾਮਲ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਬੋਧਨ ਕਰਦੇ ਹੋਏ ਡਾਕਟਰ ਗੁਰਜੋਤ ਕੌਰ ਭੁੱਲਰ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਵਧਾਈ ਦਿੱਤੀ ਕਿ ਉਹ ਬੱਚਿਆਂ ਦੀ ਪੜ੍ਹਾਈ ਪ੍ਰਤੀ ਸੰਜੀਦਗੀ ਨਾਲ ਵਿਚਰ ਰਹੇ ਹਨ ਪ੍ਰਿੰਸੀਪਲ ਮੈਡਮ ਰਜਨੀ ਸ਼ਰਮਾ ਨੇ ਕਿਹਾ ਕਿ ਅੱਜ ਔਰਤਾਂ ਲਈ ਖਾਸ ਦਿਨ ਹੈ , ਅਤੇ ਨਾਰੀ ਦਿਵਸ ਮੌਕੇ ਔਰਤਾਂ ਨੂੰ ਸਮਾਜ ਲਈ ਪ੍ਰੇਰਣਾ ਸਰੋਤ ਬਣਨ ਦੀ ਲੋੜ ਹੈ ਐਜੂਕੇਸ਼ਨ ਸੈਰੇਮਨੀ ਮੌਕੇ ਪ੍ਰਿੰਸੀਪਲ ਮੈਡਮ ਰਜਨੀ ਸ਼ਰਮਾ ਨੇ ਬੱਚਿਆਂ ਅਤੇ ਮਾਪਿਆਂ ਨੂੰ ਬੱਚਿਆਂ ਦੇ ਵਧੀਆ ਨਤੀਜਿਆਂ ਦੀ ਵਧਾਈ ਦਿੱਤੀ ਅਤੇ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਸਨਮਾਨ ਸਰਟੀਫਿਕੇਟ ਵੰਡੇ ਇਸ ਮੌਕੇ ਚੇਅਰਮੈਨ ਸਤਨਾਮ ਸਿੰਘ ਰੰਧਾਵਾ, ਅਰਸ਼ਦੀਪ ਸਿੰਘ ਰੰਧਾਵਾ, ਗੁਰਨੂਰ ਸਿੰਘ ਭੁੱਲਰ ਬਲਜੀਤ ਕੌਰ ਭੁੱਲਰ, ਡਾਕਟਰ ਗੁਰਜੀਤ ਕੌਰ ਭੁੱਲਰ, ਮਨਜੀਤ ਕੌਰ ਰੰਧਾਵਾ ਪ੍ਰਿੰਸੀਪਲ ਮੈਡਮ ਰਜਨੀ ਸ਼ਰਮਾ ਤੋਂ ਇਲਾਵਾ ਸਕੂਲੀ ਬੱਚੇ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ.
PUBLISHED BY LMI DAILY NEWS PUNJAB
My post content
