ਪਿੰਡ ਖੱਬੇ ਰਾਜਪੂਤਾਂ ਵਿਖੇ ਫੁੱਟਬਾਲ ਟੂਰਨਾਂਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਅਣਪਛਾਤੇ ਵਿਅਕਤੀਆ ਨੇ ਚਲਾਈਆਂ ਗੋਲੀਆ,ਗੋਲੀ ਲੱਗਣ ਨਾਲ 14 ਸਾਲਾਂ ਖਿਡਾਰੀ ਲੜਕੇ ਦੀ ਹੋਈ ਮੌਤ- ਗੋਲ ਕੀਪਰ ਛੁੱਟੀ ਆਏ ਫੋਜੀ ਦੀ ਲੱਤ ਵਿੱਚ ਵੱਜੀ ਗੋਲੀ-
ਮਹਿਤਾ 9 ਮਾਰਚ 2025 (ਜਸਪਾਲ ਚੰਦਨ) ਨਜ਼ਦੀਕੀ ਪਿੰਡ ਖੱਬੇ ਰਾਜਪੂਤਾਂ ਵਿਖੇ 47ਵਾਂ ਪੰਜ ਰੋਜ਼ਾ ਫੁੱਟਬਾਲ ਟੂਰਨਾਂਮੈਂਟ ਦੀ ਸਮਾਪਤੀ ਇਨਾਮ ਵੰਡ ਸਮਾਰੋਹ ਦੌਰਾਨ ਸਾਮ ਸਵਾ ਸੱਤ ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਗੋਲੀਆਂ ਚਲਾਓਣ ਨਾਲ ਦੋ ਵਿਅਕਤੀ ਗਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਗੋਲੀਬਾਰੀ ਦੌਰਾਨ ਪਿੰਡ ਦੇ ਛੁੱਟੀ ਤੇ ਨੋਜਵਾਨ ਫੋਜੀ ਗੁਰਪ੍ਰੀਤ ਸਿੰਘ ਜਾਨਾ (25) ਪੁੱਤਰ ਪ੍ਰਮਜੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਜਖਮੀ ਹੋ ਗਿਆ ਉਹ ਟੂਰਨਾਂਮੈਂਟ ਦੌਰਾਨ ਗੋਲਕੀਪਰ ਦੀ ਡਿਓਟੀ ਨਿਭਾ ਰਿਹਾ ਸੀ, ਟੂਰਨਾਂਮੈਂਟ ਖਤਮ ਹੋਣ ਤੇ ਇਨਾਮ ਵੰਡ ਸਮਾਰੋਹ ਵਿੱਚ ਲੋਕ ਰੁੱਝੇ ਸਨ ਕੇ ਅਚਾਨਕ ਗੋਲੀਆ ਚੱਲਣ ਨਾਲ ਸਨਸਨੀ ਫੈਲ ਗਈ।ਗੋਲੀਬਾਰੀ ਦੌਰਾਨ ਪਿੰਡ ਨੰਗਲੀ ਦੇ ਕੁੱਝ ਲੜਕੇ ਵੀ ਮੈਚ ਖੇਡਣ ਗਏ ਸਨ।ਗੋਲਕੀਪਰ ਜਖਮੀ ਹੋਇਆ ਹੈ ਉਥੇ ਇੱਕ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ (14ਸਾਲ) ਪੁੱਤਰ ਦਲਬੀਰ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ ਤੇ ਤਿੰਨ ਭੈਣਾ ਦਾ ਇਕਲੋਤਾ ਭਰਾਂ ਸੀ। ਜਿਸਦੇ ਲੱਕ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ । ਜੋ ਹਸਪਤਾਲ ਵਿੱਚ ਜਖਮਾਂ ਦੀ ਤਾਬ ਨਾ ਝੱਲਦਾ ਹੋ ਦੰਮ ਤੋੜ ਗਿਆ ਹੈ ।ਮ੍ਰਿਤਕ ਗੁਰਸੇਵਕ ਸਿੰਘ ਤਿੰਨ ਭੈਣਾ ਦੇ ਇਕਲੋਤਾ ਭਰਾ ਸੀ ਅਨਭੋਲ ਖੜੇ ਨਾਬਾਲਕ ਦੀ ਮੌਤ ਹੋ ਜਾਣ ਤੇ ਸੋਕ ਲਹਿਰ ਫੈਲ ਗਈ ਹੈ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। ਗੁਸੇ ਵਿੱਚ ਆਏ ਪਿੰਡ ਵਾਸੀਆ ਅਤੇ ਪਰਿਵਾਰ ਨੇ ਮ੍ਰਿਤਕ ਬੱਚੇ ਗੁਰਸੇਵਕ ਸਿੰਘ ਦੀ ਲਾਸ਼ ਰਾਤ 10ਵਜੇ ਮਹਿਤਾ ਥਾਣਾ ਅੱਗੇ ਸ਼ੜਕ ਤੇ ਰੱਖ ਕੇ ਰੋਡ ਜਾਮ ਕਰ ਦਿੱਤਾ ਪੁਲੀਸ਼ ਵੱਲੋਂ ਕਾਰਵਾਈ ਕਰਨ ਦੇ ਭਰੋਸੇ ਤੇ ਧਰਨਾਂ ਸਵੇਰੇ ਤੜਕਸਾਰ ਚਾਰ ਵਜੇ ਸਮਾਪਤ ਕੀਤਾ। ਪੁਲੀਸ਼ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ਼ ਦਿੱਤਾ ਗਿਆ। ਗੱਲਬਾਤ ਕਰਦਿਆ ਥਾਣਾ ਮਹਿਤਾ ਚੌਕ ਦੇ ਮੁਖੀ ਸਮਸੇਰ ਸਿੰਘ ਨੇ ਦੱਸਿਆ ਕੇ ਵਾਪਰੀ ਮੰਦਭਾਗੀ ਘਟਨਾਂ ਸਬੰਧੀ ਪਰਚਾ ਦਰਜ਼ ਕਰਕੇ ਘਟਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੀ.ਸੀ.ਟੀ.ਵੀ ਫੁਟੇਜ਼ ਖੰਗਾਲੇ ਜਾ ਰਹੇ ਦੋਸ਼ੀ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
PUBLISHED BY LMI DAILY NEWS PUNJAB
My post content
