ਯੁੱਧ ਨਸ਼ਿਆਂ ਵਿਰੁੱਧ – ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 13 ਥਾਵਾਂ 'ਤੇ ਛਾਪੇ, 18 ਗ੍ਰਿਫ਼ਤਾਰ।

ਜਲੰਧਰ 09 ਮਾਰਚ 2025 (ਰਮੇਸ਼ ਗਾਬਾ) ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰ 'ਚ ਵੱਡੇ ਪੱਧਰ 'ਤੇ CASO (ਸਰਚ ਆਪ੍ਰੇਸ਼ਨ) ਲਾਂਚ ਕੀਤਾ। ADGP ਤਕਨੀਕੀ ਸੇਵਾਵਾਂ ਸ਼੍ਰੀ ਰਾਮ ਸਿੰਘ, IPS ਦੀ ਅਗਵਾਈ ਹੇਠ 400 ਪੁਲਿਸ ਕਰਮਚਾਰੀਆਂ ਨੇ ਸ਼ਹਿਰ ਦੇ 13 ਹੌਟਸਪੌਟਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਵਿਆਪਕ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ 15 FIRs ਦਰਜ ਕੀਤੀਆਂ ਗਈਆਂ, 18 ਵਿਅਕਤੀ ਗੈਰ-ਕਾਨੂੰਨੀ ਨਸ਼ਿਆਂ ਦੀ ਲੈਣ-ਦੇਣ 'ਚ ਗ੍ਰਿਫ਼ਤਾਰ ਕੀਤੇ ਗਏ। 05 ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਮੁੜ-ਵਸੇਬਾ ਕੇਂਦਰ ਭੇਜਿਆ ਗਿਆ। ਇਸ ਮੌਕੇ ADGP ਰਾਮ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਨੀਤੀ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਤਸਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਪੁਲਿਸ ਮੁਸ਼ਤਾਕ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, IPS ਨੇ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਹੋਵੇਗੀ। ADGP ਰਾਮ ਸਿੰਘ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ 'ਨਸ਼ਿਆਂ ਵਿਰੁੱਧ ਜੰਗ' ਵਿੱਚ ਸਹਿਯੋਗ ਦਿੰਦਿਆਂ, ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦਿਓ। ਜਲੰਧਰ ਪੁਲਿਸ ਨੇ ਯਕੀਨ ਦਿਵਾਇਆ ਕਿ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ। ਦੱਸ ਦਈਏ ਕੇ ਇਸ ਮੁਹਿੰਮ ਤਹਿਤ ਪੁਲਿਸ ਵੱਲੋਂ 96.7 ਗ੍ਰਾਮ ਹੈਰੋਇਨ, 746 ਨਸ਼ੀਲੀਆਂ ਗੋਲੀਆਂ, 24 ਬੋਤਲ ਵਾਈਨ, 01 ਗੈਰ-ਕਾਨੂੰਨੀ ਪਿਸਤੌਲ, 02 ਮੈਗਜ਼ੀਨ, 02 ਕਾਰਤੂਸ ਬਰਾਮਦ ਕੀਤੇ ਗਏ।.

PUBLISHED BY LMI DAILY NEWS PUNJAB

JASPAL CHANDAN

3/9/20251 min read

My post content