ਸ਼ਹੀਦ ਸੂਬੇਦਾਰ ਜਗੀਰ ਸਿੰਘ ਦੀ ਬਰਸੀ ‘ਤੇ ਵਿਸ਼ੇਸ਼ ਸਮਾਗਮ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ
ਮਾੜੀ ਟਾਂਡਾ, 09 ਮਾਰਚ (ਲਵਪ੍ਰੀਤ ਸਿੰਘ) – ਸ਼ਹੀਦ ਸੂਬੇਦਾਰ ਜਗੀਰ ਸਿੰਘ ਜੀ ਦੀ ਬਰਸੀ ਦੇ ਮੌਕੇ ‘ਤੇ ਪਿੰਡ ਮਾੜੀ ਟਾਂਡਾ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਐਮ ਐਲ ਏ ਐਡਵੋਕੇਟ ਅਮਰਪਾਲ ਸਿੰਘ ਸਿੰਘ, ਬੀਡੀਪੀਓ ਮੈਡਮ ਸੁਖਜੀਤ ਕੌਰ ਅਤੇ ਸੈਕਟਰੀ ਸਾਹਿਬ ਨੇ ਸ਼ਹੀਦ ਪਰਿਵਾਰ ਨਾਲ ਦੁੱਖ-ਸੁਖ ਸਾਂਝਾ ਕੀਤਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਸ਼ਹੀਦ ਜਗੀਰ ਸਿੰਘ ਹਾਈ ਸਕੂਲ ਵਿੱਚ ਨਵੇਂ ਡਾਇਨਿੰਗ ਹਾਲ ਦਾ ਉਦਘਾਟਨ ਵੀ ਕੀਤਾ ਗਿਆ ਪਿੰਡ ਦੇ ਸਰਪੰਚ ਸਾਹਿਬ ਨੇ ਡਿਪਟੀ ਸਪੀਕਰ ਸਾਹਿਬ ਕੋਲ ਤਿੰਨ ਮੁੱਖ ਮੰਗਾਂ ਰੱਖੀਆਂ ਸ਼ਹੀਦਾਂ ਦੇ ਨਾਮ ‘ਤੇ ਪਾਰਕ, ਕਮਿਊਨਿਟੀ ਹਾਲ, ਅਤੇ ਪਿੰਡ ਦੀਆਂ ਸੜਕਾਂ ਦੀ ਮੁਰੰਮਤ। ਡਿਪਟੀ ਸਪੀਕਰ ਨੇ ਯਕੀਨ ਦਵਾਇਆ ਕਿ ਇਹ ਸਾਰੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।ਸਮਾਗਮ ਦੌਰਾਨ, ਸ਼ਹੀਦ ਸੂਬੇਦਾਰ ਜਗੀਰ ਸਿੰਘ ਜੀ ਦੀ ਬੇਟੀ, ਮਨਜਿੰਦਰ ਕੌਰ, ਜੋ ਕਿ ਬੀਡੀਪੀਓ ਗੜਸ਼ੰਕਰ ਹਨ, ਨੂੰ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪਿੰਡ ਦੇ ਸਰਪੰਚ ਅਰਮਿੰਦਰ ਸਿੰਘ ਮਿੰਟਾ ਵੱਲੋ ਮਨਜਿੰਦਰ ਕੌਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਅੱਗੇ ਰਹਿੰਦੇ ਹਨ ਅਤੇ ਪਿੰਡ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਂਦੇ ਹਨ। ਸਮਾਗਮ ਵਿੱਚ, ਨਗਰ ਪੰਚਾਇਤ, ਨਗਰ ਨਿਵਾਸੀ, ਸ਼ਹੀਦ ਪਰਿਵਾਰ, ਸਕੂਲ ਦੇ ਵਿਦਿਆਰਥੀਆਂ, ਅਤੇ ਸਥਾਨਕ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੋਕੇ ਕੈਪਟਨ ਜਗੀਰ ਸਿੰਘ, ਜਗਦੇਵ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਮੁਖਤਿਆਰ ਸਿੰਘ,ਮਲਕੀਤ ਸਿੰਘ, ਤਰਸੇਮ ਸਿੰਘ ਜਤਿੰਦਰ ਸਿੰਘ, ਬਲਵਿੰਦਰ ਸਿੰਘ, ਕਰਨਜੀਤ ਸਿੰਘ ਅਤੇ ਸਰਕਾਰੀ ਪ੍ਰਾਈਮਰੀ ਸਕੂਲ, ਹਾਈ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਸਟਾਫ ਆਦਿ ਹਾਜ਼ਰ ਸਨ
PUBLISHED BY LMI DAILY NEWS PUNJAB


My post content
