ਦਿੱਲੀ ਜੰਮੂ ਕਟੜਾ ਹਾਈਵੇ ਤੇ ਕਿਸਾਨਾਂ ਤੇ ਜਬਰ ਪਿੱਛੋਂ ਲਏ ਕਬਜ਼ੇ ਤੇ ਕਿਸਾਨ ਮੁੜ ਕਾਬਜ ਜਮੀਨਾਂ ਸਾਡੇ ਲਈ ਜ਼ਿੰਦਗੀ ਮੌਤ ਦਾ ਸਵਾਲ ਹਰਵਿੰਦਰ ਸਿੰਘ ਮਸਾਣੀਆ
ਸ੍ਰੀ ਹਰਗੋਬਿੰਦਪੁਰ ਸਾਹਿਬ 12 ਮਾਰਚ 2025 (ਜਸਪਾਲ ਚੰਦਨ) ਬੀਤੇ ਕੱਲ ਜਿਲਾ ਗੁਰਦਾਸਪੁਰ ਦੇ ਪਿੰਡ ਭਰਥ ਨੰਗਲ ਝੌਰ ਦੇ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਤਸ਼ਦਦ ਕਰਦਿਆਂ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤੇ ਆ ਤੜਕ ਸਵੇਰ 4 ਵਜੇ ਕਬਜ਼ਾ ਲਿਆ ਗਿਆ ਜਿਸ ਤੋਂ ਬਾਅਦ ਪਿੰਡ ਨੰਗਲ ਚੌਰ ਦੇ ਵਿੱਚ ਸੂਬਾ ਆਗੂ ਸੁਵਿੰਦਰ ਸਿੰਘ ਚਤਾਲਾ ਲਖਵਿੰਦਰ ਸਿੰਘ ਵਰਿਆਮ ਨੰਗਲ ਰਵਿੰਦਰ ਸਿੰਘ ਮਸਾਣੀਆਂ ਅਤੇ ਜਿਲ੍ਹੇ ਕਮੇਟੀ ਗੁਰਦਾਸਪੁਰ ਦੀ ਹਾਜ਼ਰੀ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਨਿਖੇਦੀ ਕਰਦਿਆਂ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੌਜਵਾਨ ਬੱਚਿਆਂ ਵੱਲੋਂ ਕਬਜ਼ੇ ਕੀਤੇ ਸਥਾਨਾਂ ਦੇ ਉੱਤੇ ਮਾਰਚ ਕੱਢ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਅਤੇ ਸਰਕਾਰ ਵੱਲੋਂ ਕੀਤੇ ਗਏ ਕਬਜ਼ੇ ਦੇ ਉੱਤੇ ਮੁੜ ਆਪਣਾ ਕਬਜ਼ਾ ਕਰਦਿਆਂ ਰਸਤੇ ਦੇ ਦੋਹੀਂ ਪਾਸੀਂ ਮਿੱਟੀ ਦੀਆਂ ਕੰਧਾਂ ਉਸਾਰਦਿਆਂ ਜਥੇਬੰਦੀ ਦੇ ਝੰਡੇ ਗੱਡ ਦਿੱਤੇ ਗਏ ਸੁਬਾ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਮੀਨ ਸਾਡੇ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ ਇਹ ਸਾਡੀ ਪੀੜੀ ਦਾ ਭਵਿੱਖ ਹੈ ਸਾਡੇ ਘਰਾਂ ਦੇ ਵਿੱਚ ਚੱਲਦਾ ਹੀ ਪ੍ਰਸ਼ਾਦੇ ਪਾਣੀ ਦਾ ਮੁੱਖ ਸਾਧਨ ਹੈ ਅਸੀਂ ਕੌਡੀਆਂ ਦੇ ਭਾਅ ਕਦੇ ਵੀ ਇਹ ਜਮੀਨਾਂ ਇਹਨਾਂ ਸਰਕਾਰੀ ਦਲਾਲਾਂ ਦੇ ਹੱਥਾਂ ਚ ਨਹੀਂ ਦਵਾਂਗੇ ਚਾਹੇ ਇਹਨਾਂ ਦੀ ਕੋਈ ਵੀ ਕੀਮਤ ਸਾਨੂੰ ਕਿਉਂ ਨਾ ਚਕਾਉਣੀ ਪਵੇ ਉਹਨਾਂ ਕਿਹਾ ਕਿ ਕੱਲ ਵਾਲੇ ਹੋਏ ਤਸ਼ੱਦਦ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਪਰਮਿੰਦਰ ਸਿੰਘ ਚੀਮਾ ਖੁੱਡੀ ਦੀ ਹਾਲਤ ਵਿਗੜਨ ਤੇ ਉਹਨਾਂ ਨੂੰ ਜਲੰਧਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਜੇਕਰ ਕਿਸੇ ਵੀ ਕਿਸਮ ਦੀ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਨਰੋਲ ਜਿੰਮੇਵਾਰੀ ਸਿਵਲ ਪ੍ਰਸ਼ਾਸਨ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਮੁੱਖ ਰੂਪ ਵਿੱਚ ਹੋਵੇਗੀ ਇਸ ਮੌਕੇ ਰਸਪਾਲ ਸਿੰਘ ਪਰਥ ਸਤਨਾਮ ਸਿੰਘ ਮਧਰਾ ਗੁਰਪ੍ਰੀਤ ਸਿੰਘ ਖਾਨਪੁਰ ਹਜੂਰ ਸਿੰਘ ਕਪੂਰਾ ਧੀਰਮਲ ਸਿੰਘ ਬੱਜੂਮਾਨ ਗੁਰਜੀਤ ਸਿੰਘ ਬੱਲੜਾ ਅਤੇ ਜਿਲ੍ਹੇ ਦੇ ਹੋਰ ਕਈ ਮੁੱਖ ਆਗੂ ਧਰਨਾ ਸਥਾਨ ਤੇ ਹਾਜ਼ਰ ਸਨ.
PUBLISHED BY LMI DAILY NEWS PUNJAB
My post content
