ਜਲੰਧਰ ਦਿਹਾਤੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਫਿਲੌਰ ਪੁਲਿਸ ਵੱਲੋਂ ਲੁੱਟਖੋਹ ਕਰਨ ਵਾਲੇ ਤਿੰਨ ਮੈਂਬਰੀ ਗੈਂਗ ਨੂੰ ਕੀਤਾ ਗਿਆ ਗ੍ਰਿਫਤਾਰ। ਇਹ ਗੈਂਗ ਲੋਕਾਂ ਨੂੰ ਤੇਜਧਾਰ ਹਥਿਆਰਾਂ ਦੀ ਨੋਕ ’ਤੇ ਜਖਮੀ ਕਰਕੇ ਉਨ੍ਹਾਂ ਤੋਂ ਲੁੱਟਾ ਖੋਹਾ ਕਰਦੇ ਸਨ।

ਜਲੰਧਰ 14 ਮਾਰਚ -(ਰਮੇਸ਼ ਗਾਬਾ) ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਗੁਰਮੀਤ ਸਿੰਘ (ਪੀ.ਪੀ.ਐਸ.) ਦੇ ਨਿਰਦੇਸ਼ਾਂ ਅਧੀਨ, ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਅਪਰੇਸ਼ਨ ਚਲਾਇਆ ਗਿਆ। ਜਿਸ ਵਿੱਚ ਪੁਲਿਸ ਕਪਤਾਨ ਜਸਰੂਪ ਕੌਰ ਬਾਠ ਅਤੇ ਉਪ ਪੁਲਿਸ ਕਪਤਾਨ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਤਿੰਨ ਦੋਸ਼ੀਆਂ ਨੇ ਪਿਛਲੇ ਦਿਨੀਂ ਫਿਲੌਰ ਇਲਾਕੇ ਵਿੱਚ ਰੂਪ ਲਾਲ ਪੁੱਤਰ ਸਤਪਾਲ ਵਾਸੀ ਪਿੰਡ ਭੋਲੇਵਾਲ (ਲੁਧਿਆਣਾ) ਕੋਲੋ 17,500 ਰੁਪਏ ਦੀ ਨਗਦੀ ਖੋਹ ਲਈ ਸੀ। ਜਿਸ ਉਪਰੰਤ ਪੁਲਿਸ ਵੱਲੋਂ ਸਪੈਸ਼ਲ ਅਪਰੇਸ਼ਨ ਦੌਰਾਨ ਸੰਦੀਪ ਸਿੰਘ ਉਰਫ ਦੀਪਾ ਵਾਸੀ ਫਿਲੌਰ, ਦੀਪਕ ਉਰਫ ਦੀਪੂ ਵਾਸੀ ਰਾਮਗੜ੍ਹ, ਫਿਲੌਰ ਅਤੇ ਸੁਭਮ ਸੁਮਨ ਉਰਫ ਸਾਬੀ ਵਾਸੀ ਰਵੀਦਾਸਪੁਰਾ, ਫਿਲੌਰ) ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ, ਇਹ ਗੈਂਗ ਪਹਿਲਾਂ ਵੀ ਕਈ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਇਨ੍ਹਾਂ ’ਵਿੱਚੋਂ ਸੁਭਮ ਸੁਮਨ ਨੇ ਨਵੰਬਰ 2024 ਵਿੱਚ ਅਕਲਪੁਰ ਰੋਡ, ਫਿਲੌਰ ਵਿਚ ਇੱਕ ਦੁਕਾਨਦਾਰ ਨੂੰ ਤੇਜਧਾਰ ਹਥਿਆਰ ਨਾਲ ਜਖਮੀ ਕਰਕੇ 10,000 ਰੁਪਏ ਲੁੱਟ ਲਏ ਸਨ।ਉਹਨਾ ਦਸਿਆ ਕੇ ਪੁਲਿਸ ਵੱਲੋਂ ਉਨ੍ਹਾਂ ਨੂੰ 14 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਪੁਲਿਸ ਉਮੀਦ ਕਰ ਰਹੀ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਵਾਰਦਾਤਾਂ ਵਿੱਚ ਵੀ ਇਨ੍ਹਾਂ ਦੀ ਸ਼ਮੂਲੀਅਤ ਬੇਨਕਾਬ ਹੋ ਸਕਦੀਆ ਹਨ। ਦੱਸ ਦਈਏ ਪੁਲਿਸ ਅਨੁਸਾਰ ਇਹਨਾ ਗੈਂਗ ਬਾਦ ਵਿਅਕਤੀਆ ਖ਼ਿਲਾਫ ਹੋਰ ਵੀ ਕਈ ਮਾਮਲੇ ਦਰਜ ਹਨ, ਤੇ ਕਈ ਵਾਰ ਇਹ ਜਿਲਾ ਤੋਂ ਜ਼ਮਾਨਤ ’ਤੇ ਬਾਹਰ ਆਏ ਹਨ। (ਜਲੰਧਰ ਦਿਹਾਤੀ ਪੁਲਿਸ ਦੀ ਇਹ ਕਾਰਵਾਈ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਹਾਲ ਕਰਨ ਵੱਲ ਇੱਕ ਵੱਡਾ ਕਦਮ ਹੈ।).

PUBLISHED BY LMI DAILY NEWS PUNJAB

Ramesh Gaba

3/14/20251 min read

white concrete building
white concrete building

My post content