ਫ਼ਸਲੀ ਵਿਭਿੰਨਤਾ ਅਪਣਾਈਏ ਵਪਾਰਕ ਸੋਚ ਬਣਾਈਏ,, ਡਾਕਟਰ ਚੀਮਾਂ,
ਸ਼੍ਰੀ ਹਰਿਗੋਬਿੰਦਪੁਰ 20 ਮਾਰਚ 2025(ਜਸਪਾਲ ਚੰਦਨ)ਖੇਤੀਬਾੜੀ ਇੱਕ ਸਤਿਕਾਰਤ,ਉਤਮ ਤੇ ਮਿਆਰੀ ਧੰਦਾ ਹੈ ਇਸ ਨੂੰ ਸਫਲ ਕਰਨ ਵਿੱਚ ਖੇਤੀਬਾੜੀ ਵਿਭਾਗ ਤੇ ਕਿਸਾਨਾਂ ਦੀ ਆਪਸੀ ਗੱਲਬਾਤ ਤੇ ਵਿਚਾਰ ਚਰਚਾ ਬਹੁਤ ਜ਼ਰੂਰੀ ਹੈ ਇਸੇ ਮਕਸਦ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਸ਼ਹਿਬਾਜ਼ ਸਿੰਘ ਚੀਮਾਂ ਅਤੇ ਉਸਦੀ ਟੀਮ ਵੱਲੋਂ ਪਿੰਡ ਮਚਰਾਏ ਦੇ ਸਰਪੰਚ ਸ੍ਰ ਲਾਜਵੰਤ ਸਿੰਘ ਲਾਟੀ,ਦੇ ਉਦਮ ਸਦਕਾ ਖੇਤੀਬਾੜੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦਾ ਮੁੱਖ ਮਕਸਦ ਖੇਤੀਬਾੜੀ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਣਾ ਅਤੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁੱਹਈਆ ਕਰਵਾਉਣਾ ਹੈ ਡਾਕਟਰ ਬਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਮਿੱਟੀ ਦੀ ਗੁਣਵੱਤਾ ਤੇ ਪਰਖ਼ ਬਾਰੇ ਜਾਣਕਾਰੀ ਦਿੱਤੀ ਤੇ ਨਾਲ਼ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਦੱਸਿਆ ਡਾਕਟਰ ਸ਼ਹਿਬਾਜ਼ ਸਿੰਘ ਚੀਮਾਂ ਕਿਸਾਨਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਹੈ ਕਿ ਕਿਸਾਨ ਵਪਾਰਕ ਸੋਚ ਅਪਣਾਉਂਦੇ ਹੋਏ ਆਪਣੇ ਉਤਪਾਦਾਂ ਦਾ ਮੰਡੀਕਰਨ ਆਪਣੇ ਹੱਥੀਂ ਲੈ ਕੇ ਕਿਸਾਨ ਹੱਟਾਂ ਰਾਹੀਂ ਆਪਣੀ ਫਸਲ ਵੇਚਣ ਅਤੇ ਮੁਨਾਫ਼ਾ ਕਮਾਉਣ ਇਸ ਤਰ੍ਹਾਂ ਕਰਨ ਨਾਲ ਉਚ ਕੁਆਲਟੀ ਦੇ ਉਤਪਾਦ ਸਹੀ ਰੇਟ ਤੇ ਲੋਕਾਂ ਤੱਕ ਪਹੁੰਚ ਸਕਦੇ ਹਨ ਉਨ੍ਹਾਂ ਕਿਹਾ ਕਿ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਇਸ ਤੋ ਵੱਧ ਵਧੇਰੇ ਆਮਦਨ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਝੋਨੇ ਕਣਕ ਦੇ ਫ਼ਸਲੀ ਚੱਕਰ ਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ ਅਪਣਾਉਂਦੇ ਹੋਏ ਦਾਲ਼ਾਂ ਅਤੇ ਮੱਕੀ ਦੀ ਫਸਲ ਹੇਠ ਰਕਬਾ ਵਧਾਉਣਾ ਚਾਹੀਦਾ ਹੈ ਉਨ੍ਹਾਂ ਸਮੂਹਿਕ ਕਿਸਾਨਾਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿੱਧੀ ਯੋਜਨਾ ਦੇ ਅਧੀਨ ਜਿਸਦੇ ਦਸਤਾਵੇਜ਼ ਅਧੂਰੇ ਹੋਣ ਉਹ ਸਬੰਧਤ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਾਇਮ ਕਰਕੇ ਪੂਰੇ ਕਰਨ ਤਾ ਜੋ ਇਸ ਸਕੀਮ ਦਾ ਫਾਇਦਾ ਉਠਾਇਆ ਜਾ ਸਕੇ ਇਸ ਮੌਕੇ ਸਰਪੰਚ ਲਾਜਵੰਤ ਸਿੰਘ ਲਾਟੀ ਵੱਲੋਂ ਡਾਕਟਰ ਸ਼ਹਿਬਾਜ਼ ਸਿੰਘ ਚੀਮਾਂ ਅਤੇ ਪੂਰੀ ਟੀਮ ਦਾ ਸਿਰੋਪਾਉ ਭੇਂਟ ਕਰਦੇ ਹੋਏ ਧੰਨਵਾਦ ਕੀਤਾ ਅਤੇ ਕਿਸਾਨਾਂ ਵੱਲੋਂ ਭਰੋਸਾ ਦਿਵਾਇਆ ਕਿ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਤੇ ਨਵੀਆਂ ਤਕਨੀਕਾਂ ਦਾ ਜ਼ਰੂਰ ਫਾਇਦਾ ਲੈਣਗੇ ਇਸ ਮੌਕੇ ਗੁਰਸੇਵਕ ਸਿੰਘ ਖੇਤੀਬਾੜੀ ਉਪ ਨਿਰੀਖਕ, ਸਰਬਜੀਤ ਸਿੰਘ ਏ,ਟੀਮ,ਐਮ,ਸ੍ਰ ਰਣਬੀਰ ਸਿੰਘ,ਸੁੱਭਪ੍ਰੀਤ ਸਿੰਘ, ਲੰਬੜਦਾਰ ਦਿਲਬਾਗ ਸਿੰਘ, ਲੰਬੜਦਾਰ ਸਵਰਣ ਸਿੰਘ,ਸ਼ਵਿੰਦਰ ਸਿੰਘ ਮੈਂਬਰ , ਬਾਵਾ ਸਿੰਘ, ਪਰਮਜੀਤ ਸਿੰਘ ਕਾਹਲੋ, ਹਰਦੀਪ ਸਿੰਘ ਕਾਹਲੋ, ਲਾਡੀ ਸਰਪੰਚ ਨੂਰਪੁਰ, ਸਰਪੰਚ ਦਿਲਬਾਗ ਸਿੰਘ, ਜਸਪਾਲ ਸਿੰਘ ਨੂਰਪੁਰ, ਕਰਤਾਰ ਸਿੰਘ ਚੀਮਾਂ, ਮਹਿੰਦਰ ਸਿੰਘ ਘੁਮਾਣ,ਲੰਬੜਦਾਰ ਅਵਤਾਰ ਸਿੰਘ ਘੁਮਾਣ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।
PUBLISHED BY LMI DAILY NEWS PUNJAB
My post content
