ਪਿੰਡ ਭਾਮ ਗੁਰਦੁਆਰਾ ਪੱਤੀ ਹਸਨ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ,,ਤਿੰਨ ਪਾਵਨ ਸਰੂਪ, ਗੁਟਕਾ ਸਾਹਿਬ ਸੈਂਚੀਆਂ ਪੋਥੀਆਂ ਹੋਈਆਂ ਅਗਨਭੇਟ,,ਅਗਨਭੇਟ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ ਗਿਆ,,ਮੌਕੇ ਤੇ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ,
ਸ੍ਰੀ ਹਰਗੋਬਿੰਦਪੁਰ ਸਾਹਿਬ (ਜਸਪਾਲ) ਨਜ਼ਦੀਕੀ ਪਿੰਡ ਭਾਮ ਦੇ ਗੁਰਦੁਆਰਾ ਪੱਤੀ ਹਸਨ ਵਿੱਚ ਬੀਤੀ ਰਾਤ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਵਿੱਚ ਤਿੰਨ ਪਾਵਨ ਸਰੂਪ, ਗੁਟਕਾ ਸਾਹਿਬ, ਸੈਂਚੀਆਂ, ਅਤੇ ਪੋਥੀਆਂ ਹੋਈਆਂ ਅਗਨਭੇਟ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਭਾਮ ਨੇ ਦੱਸਿਆ ਕਿ ਮੇਰਾ ਘਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਣ ਕਰਕੇ ਰਾਤ ਕਰੀਬ 12 ਕੁ ਵਜੇ ਕੁੱਝ ਅਵਾਜ਼ਾਂ ਸੁਣਦੀਆਂ ਜਦੋਂ ਬਾਹਰ ਆ ਕੇ ਵੇਖਿਆ ਤਾਂ ਗੁਰਦੁਆਰਾ ਸਾਹਿਬ ਵਿੱਚੋਂ ਧੂਆਂ ਨਿਕਲ ਰਿਹਾ ਸੀ ਮੈਂ ਤੁਰੰਤ ਗ੍ਰੰਥੀ ਸਿੰਘ ਨੂੰ ਸੂਚਿਤ ਕੀਤਾ ਅਤੇ ਹੋਰ ਪਿੰਡ ਵਾਸੀਆਂ ਨੂੰ ਜਗਾਇਆ ਅਤੇ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਪਿੰਡ ਭਾਮ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਦੁਖਦਾਈ ਘਟਨਾ ਵਾਪਰਨ ਤੇ ਦੁੱਖ ਅਤੇ ਚਿੰਤਾਂ ਪ੍ਰਗਟਾਈ ਉਨ੍ਹਾਂ ਨੇ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਗੁਰਦਵਾਰਾ ਸਾਹਿਬ ਦੀ ਸੁਰਖਿਆ ਯਕੀਨੀ ਬਣਾਈ ਜਾਵੇ ਜਥੇਦਾਰ ਨੇ ਪਿੰਡ ਦੇ ਹੋਰ ਗੁਰਦੁਆਰਿਆਂ ਦਾ ਵੀ ਦੌਰਾ ਕੀਤਾ ਅਤੇ ਗੁਰਦੁਆਰਿਆਂ ਵਿੱਚ ਕਮੀਆਂ ਅਤੇ ਲਾਪਰਵਾਹੀ ਤੇ ਤਿੱਖੇ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਹਰ ਗੁਰਦਵਾਰਾ ਸਾਹਿਬ ਵਿੱਚ ਦੋ ਸੇਵਾਦਾਰ ਦਿਨੇਂ ਅਤੇ ਦੋ ਸੇਵਾਦਾਰ ਰਾਤ ਨੂੰ ਹਾਜ਼ਰ ਰਹਿਣਗੇ ਭਾਮ ਗੁਰਦੁਆਰਾ ਸਾਹਿਬ ਵਿੱਚ ਹੋਈ ਮੰਦਭਾਗੀ ਘਟਨਾ ਨੂੰ ਮੁੱਖ ਰੱਖਦਿਆਂ ਪਿੰਡ ਦੇ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਗਿਆ ਹੈ ਮੌਕੇ ਤੇ ਡੀ ਐਸ ਪੀ ਹਰਕ੍ਰਿਸ਼ਨ ਸਿੰਘ ਥਾਣਾ ਮੁੱਖੀ ਹਰਜਿੰਦਰ ਸਿੰਘ ਚੌਂਕੀ ਇੰਚਾਰਜ ਸਰਵਣ ਸਿੰਘ ਸਮੂਹ ਪੁਲਿਸ ਪਾਰਟੀ ਪਹੁੰਚੇ ਅਤੇ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ.
PUBLISHED BY LMI DAILY NEWS PUNJAB
My post content
