ਬਾਬਾ ਸਾਹਿਬ ਅੰਬੇਡਕਰ ਮੂਰਤੀ ਖੰਡਿਤ ਕਰਨ ਦੇ ਛੇ ਦੋਸ਼ੀ ਗ੍ਰਿਫਤਾਰ, ਇਕ ਦੀ ਤਲਾਸ਼ ਜਾਰੀ – ਡੀਆਈਜੀ
ਬਟਾਲਾ 03 ਮਾਰਚ (ਜਸਪਾਲ ਚੰਦਨ) ਬੀਤੇ ਦਿਨ ਸਹਿਰ ਬਟਾਲਾ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਖੰਡਿਤ ਕਰਨ ਵਾਲੇ ਵਿਅਕਤੀਆ ਵਿਚੋਂ ਛੇ ਦੋਸ਼ੀਆਂ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇੱਕ ਹੋਰ ਵਿਆਕਤੀ ਦੀ ਤਲਾਸ਼ ਜਾਰੀ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਡੀਆਈਜੀ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ 24 ਘੰਟਿਆਂ ਵਿੱਚ ਹੀ ਇਨਾ ਛੇ ਵਿਅਕਤੀਆ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਦੋਸ਼ੀ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹਨ, ਅਤੇ ਹੁਣ ਇਹਨਾ ਵਿਰੁੱਧ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਜ਼ਿਸ਼ ਕਿਸਨੇ ਰਚੀ ਸੀ ਅਤੇ ਇਸ ਦੇ ਪਿੱਛੇ ਕੀ ਕਾਰਣ ਸਨ। ਬਾਈਟ – ਡੀਆਈਜੀ ਸਤਿੰਦਰ ਸਿੰਘ: "ਸਾਡੀ ਪਹਿਲੀ ਪ੍ਰਾਥਮਿਕਤਾ ਸੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਹੁਣ ਜਾਂਚ ਹੋ ਰਹੀ ਹੈ ਅਤੇ ਜੋ ਵੀ ਨਵੇਂ ਖੁਲਾਸੇ ਸਾਹਮਣੇ ਆਉਣਗੇ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੁੱਲ ਸੱਤ ਦੋਸ਼ੀ ਸਨ, ਜਿਨ੍ਹਾਂ ਵਿੱਚੋਂ ਛੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੱਕ ਦੀ ਤਲਾਸ਼ ਜਾਰੀ ਹੈ।"
PUBLISHED BY LMI DAILY NEWS PUNJAB
My post content
