ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਗੁਰਦੁਆਰਾ ਦਮਦਮਾ ਸਾਹਿਬ ਵੱਲੋਂ ਪੁੱਤਲਾ ਫੂਕਿਆ ਗਿਆ
ਸ੍ਰੀ ਹਰਗੋਬਿੰਦਪੁਰ ਸਾਹਿਬ 23 ਮਾਰਚ 2025 (ਜਸਪਾਲ ਚੰਦਨ) ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ(ਪੰਜਾਬ) ਜੋਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਤੇ ਪੰਜਾਬ ਸਰਕਾਰ ਦਾ ਪੁੱਤਲਾ ਨਜ਼ਦੀਕ ਸਬ ਤਹਿਸੀਲ ਬਟਾਲਾ ਰੋਡ ਪੁੱਲੀ ਉਪਰ ਫੂਕਿਆ ਗਿਆ ਪ੍ਰੈਸ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਖ਼ਾਨਪੁਰ ਨੇ ਕਿਹਾ ਕਿ ਸੂਬਾ ਕਮੇਟੀ ਵੱਲੋਂ ਦਿੱਤੇ ਤਿੰਨ ਰੋਜ਼ਾ ਪੁੱਤਲਾ ਫੂਕ ਫ਼ੈਸਲੇ ਤੇ ਅੱਜ ਬਟਾਲਾ ਰੋਡ ਉਪਰ ਜੋਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਸਮੂਹ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਦੇ ਦਬਾਅ ਹੇਠ ਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਧਰਨੇ ਤੇ ਜਬਰ ਜ਼ੁਲਮ ਕਰਕੇ ਧਰਨੇ ਨੂੰ ਹਟਾਇਆ ਗਿਆ ਜੋ ਅਤਿ ਨਿੰਦਣਯੋਗ ਫੈਸਲਾ ਸੀ ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਇਸ ਮੌਕੇ ਕੁਲਬੀਰ ਸਿੰਘ ਕਾਹਲੋ, ਦਲਜਿੰਦਰ ਸਿੰਘ ਪਿੰਡਾ ਰੋੜੀ, ਸੁਖਵਿੰਦਰ ਸਿੰਘ ਭਾਮ, ਸੁਰਜੀਤ ਸਿੰਘ ਕਾਂਗੜਾ, ਗੁਰਜੀਤ ਸਿੰਘ ਟਨਾਣੀਵਾਲ, ਹਰਪਾਲ ਸਿੰਘ ਮਾੜੀ ਪੰਨਵਾਂ, ਸਰਵਣ ਸਿੰਘ ਲੱਖਪੁਰ, ਹਰਨੇਕ ਸਿੰਘ, ਬਲਜੀਤ ਸਿੰਘ ਵਰਿਆਂਹ, ਬਲਦੇਵ ਸਿੰਘ ਧਾਲੀਵਾਲ,ਸਾਬੀ ਪਿੰਡਾਂ ਰੋੜੀ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ.
PUBLISHED BY LMI DAILY NEWS PUNJAB
My post content
