ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿੱਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਸ਼੍ਰੀ ਹਰਿਗੋਬਿੰਦਪੁਰ 30 ਦਿਸੰਬਰ 2024 (ਜਸਪਾਲ ਚੰਦਨ) ਕਿਸਾਨ ਜਥੇਬੰਦੀਆਂ ਦੇ ਦੋ ਫੌਰਮਾ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿੱਚ ਭਰਵਾਂ ਹੁੰਗਾਰਾ ਮਿਲਿਆ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ਦੇ ਜੋਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਖ਼ਾਨਪੁਰ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਤੇ ਵਰਕਰਾ ਨੇ ਲਾਈਟਾਂ ਵਾਲੇ ਚੌਕ ਸ੍ਰੀ ਹਰਿਗੋਬਿੰਦਪੁਰ ਸਾਹਿਬ ਕੜਾਕੇ ਦੀ ਠੰਢ ਵਿੱਚ ਚੱਕਾ ਜਾਮ ਕੀਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਜਥੇਬੰਦੀ ਵੱਲੋਂ ਵਿਆਹ ਵਾਲੀਆਂ ਗੱਡੀਆਂ ਐਂਬੂਲੈਂਸ ਅਤੇ ਹੋਰ ਕਿਸੇ ਜ਼ਰੂਰੀ ਕੰਮ ਜਾਣ ਵਾਲਿਆਂ ਨੂੰ ਬਿਨਾਂ ਰੋਕ ਟੋਕ ਲੰਘਣ ਦਿੱਤਾ ਗਿਆ ਇਸ ਮੌਕੇ ਵੱਖ ਵੱਖ ਆਗੂਆਂ ਅਤੇ ਬੁਧੀਜੀਵੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਇਸ ਮੌਕੇ ਪਰਮਿੰਦਰ ਸਿੰਘ ਚੀਮਾਂ ਕੁਲਬੀਰ ਸਿੰਘ ਕਾਹਲੋ ਸਰਵਣ ਸਿੰਘ ਅਮਰਬੀਰ ਸਿੰਘ ਗੁਰਜੋਤ ਸਿੰਘ ਗੁਰਾਇਆ ਸੁਖਵੰਤ ਸਿੰਘ ਇੰਦਰਬੀਰ ਸਿੰਘ ਜਥੇਦਾਰ ਸਤਨਾਮ ਸਿੰਘ ਸਮਸਾ ਜਥੇਦਾਰ ਪੰਥ ਸੇਵਕ ਜਥਾ ਮਾਝਾ ਭਾਈ ਸੁਖਵਿੰਦਰ ਸਿੰਘ ਚੌਣੇ ਭਾਈ ਸੁਖਦੀਪ ਸਿੰਘ ਭਾਈ ਮਹਿਕਦੀਪ ਸਿੰਘ ਭਾਈ ਬੂਆ ਸਿੰਘ ਭਾਈ ਪਲਵਿੰਦਰ ਸਿੰਘ ਖਾਲਸਾ ਮਾੜੀ ਪੰਨਵਾਂ ਭਾਈ ਸਰਬਪ੍ਰੀਤ ਸਿੰਘ ਸਮਸਾ ਭਾਈ ਜਸਪਾਲ ਸਿੰਘ ਉਧੋਨੰਗਲ ਨਿਹੰਗ ਗੁਰਵਿੰਦਰ ਸਿੰਘ ਵਿਧਵਾ ਸੁਰਜੀਤ ਸਿੰਘ ਸਤਨਾਮ ਸਿੰਘ ਸੁਖਦੇਵ ਸਿੰਘ ਅਰਵਿੰਦਰ ਸਿੰਘ ਜਸਵਿੰਦਰ ਸਿੰਘ ਅਜੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।.

DIGITAL MEDIA NEWS LMI TV PUNJAB

Kajal Kaur

12/30/20241 min read

My post content