ਡੀ. ਐਸ. ਟੀ/ਸੀ. ਟੀ. ਐਸ ਕੰਟੈਰਕਟ ਇੰਸਟਰੱਕਟਰ ਯੂਨੀਅਨ ਵੱਲੋ ਚੱਬੇਵਾਲ ਵਿਖੇ ਕੀਤਾ ਰੋਸ ਰੋਸ ਪ੍ਰਦਰਸ਼ਨ ਐਮ ਪੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਦਿੱਤਾ ਭਰੋਸਾ ਕਿਹਾ ਮੰਗਾਂ ਪੂਰੀਆਂ ਕਰਨ ਲਈ ਕਰਾਂਗਾ ਕੋਸ਼ਿਸ਼
ਗੁਰਦਾਸਪੁਰ (ਜਸਪਾਲ ਚੰਦਨ) ਡੀ. ਐਸ. ਟੀ/ਸੀ. ਟੀ. ਐਸ ਕੰਟੈਰਕਟ ਇੰਸਟਰੱਕਟਰ ਯੂਨੀਅਨ ਪੰਜਾਬ ਵੱਲੋ ਚੱਬੇਵਾਲ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਦੱਬ ਕੇ ਭੜਾਸ ਕੱਢੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਆਗੂ ਵੱਲੋ ਦਸਿਆ ਗਿਆ ਕਿ ਅਸੀਂ ਪੰਜਾਬ ਸਰਕਾਰ ਦੀਆ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਬਤੌਰ ਕੰਟੈਰਕਟ ਇੰਸਟਰੱਕਟਰ ਆਪਣੀਆ ਸੇਵਾਵਾਂ ਲੰਬੇ ਸਮੇਂ ਤੋਂ ਨਿਭਾ ਰਹੇ ਹਾਂ। ਪੰਜਾਬ ਸਰਕਾਰ ਦੁਆਰਾ ਹਰ ਵਾਰ ਇਹ ਕਿਹਾ ਜਾਂਦਾ ਹੈ ਕਿ ਅਸੀਂ ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਵਾਂਗੇ ਪਰ ਇਹ ਸਿਰਫ ਬਿਆਨ ਖੋਖਲੇ ਹੀ ਰਹਿ ਗਏ ਹਨ। ਓਹਨਾ ਦਸਿਆ ਕਿ ਤਕਰੀਬਨ 600-700 ਇੰਸਟਰੱਕਟਰ ਅਜਿਹੇ ਹਨ ਜੌ ਲੰਮੇ ਸਮੇਂ ਤੋਂ ਕੰਟਰੈਕਟ ਅਧਾਰ ਤੇ ਵੱਖ ਵੱਖ ਸਕੀਮਾਂ ਵਿਚ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਕੰਮ ਕਰਦੇ ਆ ਰਹੇ ਹਨ ਪਰ ਸਰਕਾਰ ਦੁਆਰਾ ਓਹਨਾ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਓਹਨਾ ਵੱਲੋ ਦਸਿਆ ਗਿਆ ਕੇ ਅਸੀ ਬਹੁਤ ਵਾਰ ਤਕਨੀਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ , ਪ੍ਰਿੰਸੀਪਲ ਸਕੱਤਰ ਅਤੇ ਮਾਣਯੋਗ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਜੀ ਨੂੰ ਮਿਲ ਚੁੱਕੇ ਹਾਂ । ਹੋਰ ਤਾਂ ਹੋਰ ਸਾਡੀ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਵੀ ਪੈਨਲ ਮੀਟਿੰਗ ਜਲੰਧਰ ਜਿਮਨੀ ਚੋਣਾਂ ਦੌਰਾਨ ਹੋ ਚੁੱਕੀ ਹੈ। ਜਿਸ ਵਿਚ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਵੱਲੋ ਸਾਡੀ ਪਾਲਿਸੀ ਬਣਾਉਣ ਅਤੇ ਤਨਖਾਹਾਂ ਵਿਚ ਵਾਧਾ ਕਰਨ ਦਾ ਭਰੋਸਾ ਦਵਾਇਆ ਗਿਆ ਸੀ। ਓਹਨਾ ਵੱਲੋ ਸਾਨੂੰ 58 ਸਾਲ ਦੀ ਉਮਰ ਤਕ ਨੌਕਰੀ ਦੀ ਸੁਰੱਖਿਆ ਦੇਣ ਦਾ ਵੀ ਭਰੋਸਾ ਦਿੱਤਾ ਸੀ। ਪਰ ਇਹ ਭਰੋਸਾ ਮਿੱਠੀ ਗੋਲੀ ਬਣ ਕੇ ਰਹਿ ਗਿਆ ਇਹ ਪੂਰਾ ਨਹੀਂ ਹੋਇਆ । ਜਦੋਂ ਸਾਡੀ ਮੰਗ ਪੂਰੀ ਹੁੰਦੀ ਨਾ ਦਿਖੀ ਤਾਂ ਅਸੀਂ ਗਿੱਦੜਬਾਹਾ ਵਿਚ ਮਿਤੀ 02/11/2024 ਨੂੰ ਰੋਸ ਪ੍ਰਦਰਸ਼ਨ ਕੀਤਾ ਜਿਸ ਵਿਚ ਸਾਨੂੰ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਡਿੰਪੀ ਢਿੱਲੋਂ ਜੀ ਦੇ ਬੇਟੇ ਵੱਲੋ ਮੀਟਿੰਗ ਕਰਵਾਉਣ ਦਾ ਭਰੋਸਾ ਦਵਾਇਆ ਗਿਆ ਜੌ ਕੇ ਸਿਰੇ ਨਾ ਲਗ ਸਕਿਆ। ਯੂਨੀਅਨ ਵੱਲੋਂ ਸਰਕਾਰ ਨੂੰ ਸਾਡੀਆ ਮੰਗਾ ਪੂਰੀਆ ਕਰਨ ਲਈ ਮਿਤੀ 13/11/2024 ਤਕ ਦਾ ਸਮਾਂ ਦਿੱਤਾ ਗਿਆ ਸੀ ਪਰ ਸਾਡੀਆ ਮੰਗਾ ਪੂਰੀਆ ਨਾ ਹੋਈਆਂ ਅਤੇ ਸਰਕਾਰ ਹੱਥੋਂ ਸਾਨੂੰ ਨਿਆਸ਼ਾ ਹੀ ਹੱਥ ਲੱਗੀ। ਜਿਸ ਦੇ ਰੋਸ ਵਜੋਂ ਅੱਜ ਅਸੀਂ ਚੱਬੇਵਾਲ ਵਿਖੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਾ। ਯੂਨੀਅਨ ਦੇ ਭਾਰੀ ਰੋਸ ਨੂੰ ਦੇਖਦੇ ਹੋਏ ਆਮ ਆਦਮੀ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਮੌਕੇ ਤੇ ਆਏ ਅਤੇ ਸਾਡੀਆ ਮੰਗਾ ਸਬੰਧੀ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਗੱਲਬਾਤ ਕੀਤੀ ਅਤੇ ਵਿਸ਼ਵਾਸ਼ ਦਵਾਇਆ ਕੇ ਜਲਦੀ ਹੀ ਤੁਹਾਡੀਆਂ ਮੰਗਾ ਨੂੰ ਪੂਰਾ ਕਰਵਾਉਣ ਲਈ ਪੂਰਾ ਜ਼ੋਰ ਲਗਾਉਣਗੇ ਜੇਕਰ ਸਾਨੂੰ ਮੁੱਖ ਮੰਤਰੀ ਸਾਹਿਬ ਜੀ ਨਾਲ ਮੀਟਿੰਗ ਲਈ ਸਮਾ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਵੱਲੋਂ ਸਰਕਾਰ ਦਾ ਹਰ ਪ੍ਰਕਾਰ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ,ਸਿਮਰਨਜੀਤ ਸਿੰਘ,ਪਰਦੀਪ ਸਿੰਘ,ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ,ਰਾਜਿੰਦਰ ਸਿੰਘ ਅਤੇ ਸਮੂਹ ਯੂਨੀਅਨ ਦੇ ਮੈਂਬਰ ਹਾਜਰ ਸਨ।
