ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਸਰਕਲ ਹਰਚੋਵਾਲ ਵੱਲੋਂ 18ਵੀਂ ਵਾਰ ਡਾ ਗੁਰਨੇਕ ਸਿੰਘ ਦੀ ਹੀ ਹੋਈ ਤਿੰਨ ਸਾਲਾ ਪ੍ਰਧਾਨਗੀ ਦੀ ਚੋਣ
ਗੁਰਦਾਸਪੁਰ (ਜਸਪਾਲ ਚੰਦਨ) ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਸਰਕਲ ਹਰਚੋਵਾਲ ਵੱਲੋਂ ਮਿਤੀ 6 ਜਨਵਰੀ 2025 ਨੂੰ ਜ਼ਿਲਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਹੰਭੋਵਾਲ ਦੀ ਪ੍ਰਧਾਨਗੀ ਅਤੇ ਜਿਲਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸਰਕਲ ਪ੍ਰਧਾਨ ਡਾਕਟਰ ਗੁਰਨੇਕ ਸਿੰਘ ਵੱਲੋਂ ਪਹਿਲੀ ਪ੍ਰਧਾਨਗੀ ਅਤੇ ਕਮੇਟੀ ਦੀ ਸਮੁੱਚੀ ਟੀਮ ਨੂੰ ਰੱਦ ਕੀਤਾ ਗਿਆ, ਅਤੇ ਫਿਰ ਦੁਬਾਰਾ ਡਾਕਟਰ ਪਿਆਰਾ ਸਿੰਘ ਹੰਭੋਵਾਲ ਵੱਲੋਂ ਸਮੂਹ ਡਾਕਟਰਾਂ ਦੀ ਸਹਿਮਤੀ ਲੈ ਕੇ ਡਾਕਟਰ ਗਰਨੇਕ ਸਿੰਘ ਨੂੰ ਹੀ ਦੁਬਾਰਾ 18ਵੀਂ ਵਾਰ ਤਿੰਨ ਸਾਲਾਂ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਬਾਕੀ ਵੀ ਪਹਿਲੀ ਹੀ ਸਮੁੱਚੀ ਕਮੇਟੀ ਨੂੰ ਚੁਣਿਆ ਗਿਆ। ਜਿਸ ਵਿੱਚ ਸਮੂਹ ਡਾਕਟਰਾਂ ਵੱਲੋਂ ਦਿਲਚਸਪੀ ਵਿਖਾਈ ਗਈ ਅਤੇ ਮੀਟਿੰਗ ਵਿੱਚ ਆਏ ਸਮੂਹ ਡਾਕਟਰਾਂ ਦਾ ਪ੍ਰਧਾਨ ਡਾਕਟਰ ਗੁਰਨੇਕ ਸਿੰਘ ਅਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਕੰਡੀਲਾ ਵੱਲੋਂ ਫਿਰ ਤੋਂ ਦਿੱਤੀ ਗਈ ਜਿੰਮੇਵਾਰੀ ਨੂੰ ਦਿਲੋਂ ਮਨੋ ਨਿਭਾਉਣ ਦਾ ਵਿਸ਼ਵਾਸ ਦਵਾਇਆ ਗਿਆ ਤੇ ਪਹੁੰਚੇ ਸਮੂਹ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਚੋਣ ਪ੍ਰਕਿਰਿਆ ਨੂੰ ਸਮੂਹ ਡਾਕਟਰਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿੱਚ ਪ੍ਰਵਾਨਗੀ ਦਿੱਤੀ ਗਈ। ਇਸ ਸਮੇਂ ਦੌਰਾਨ ਮੀਟਿੰਗ ਵਿੱਚ ਪਹੁੰਚੇ ਡਾਕਟਰ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਿਲਬਾਗ ਸਿੰਘ ਪੰਨੂ, ਕੈਸ਼ੀਅਰ ਡਾਕਟਰ ਰਸ਼ਪਾਲ ਸਿੰਘ ਵਰਿਆਂ, ਮੀਤ ਪ੍ਰਧਾਨ ਡਾਕਟਰ ਗੁਰਮੇਜ਼ ਸਿੰਘ ਤਲਵਾੜਾ, ਡਾਕਟਰ ਬਲਬੀਰ ਸਿੰਘ ਭਿੰਡਰ ਘੁਮਾਣ,ਮੁੱਖ ਸਲਾਹਕਾਰ ਡਾਕਟਰ ਬਲਦੇਵ ਸਿੰਘ ਮਠੋਲਾ, ਸਹਾਇਕ ਸਲਾਹਕਾਰ ਡਾਕਟਰ ਸਤਨਾਮ ਸਿੰਘ ਮੁੱਲਾਂਵਾਲ,ਸਹਾਇਕ ਕੈਸ਼ੀਅਰ ਡਾਕਟਰ ਭੁਪਿੰਦਰ ਸਿੰਘ ਬਸਰਾਵਾਂ,ਪ੍ਰੈਸ ਸਕੱਤਰ ਡਾਕਟਰ ਸਰਬਜੀਤ ਸਿੰਘ ਭਿੰਡਰ,ਡਾਕਟਰ ਡਾਕਟਰ ਕੁਲਦੀਪ ਸਿੰਘ ਦਕੋਹਾ,ਡਾਕਟਰ ਸੁਖਚੈਨ ਸਿੰਘ ਪੱਡਾ, ਡਾਕਟਰ ਗੁਰਨਾਮ ਸਿੰਘ ,ਡਾਕਟਰ ਸੁਵਿੰਦਰ ਸਿੰਘ ਡਾਕਟਰ ਰਵਿੰਦਰ ਸਿੰਘ, ਡਾਕਟਰ ਬੂਟਾ ਸਿੰਘ, ਡਾਕਟਰ ਪਲਵਿੰਦਰ ਸਿੰਘ,ਡਾਕਟਰ ਸੁਵਿੰਦਰ ਸਿੰਘ, ਡਾਕਟਰ ਕਸ਼ਮੀਰ ਸਿੰਘ ਨਾਗੀ,ਡਾਕਟਰ ਸਤਨਾਮ ਸਿੰਘ, ਡਾਕਟਰ ਲਖਵਿੰਦਰ ਸਿੰਘ, ਡਾਕਟਰ ਗੋਬਿੰਦਰ ਸਿੰਘ, ਡਾਕਟਰ ਰਸ਼ਪਾਲ ਸਿੰਘ, ਡਾਕਟਰ ਦਲਜਿੰਦਰ ਸਿੰਘ, ਡਾਕਟਰ ਹਰਜੋਤ ਸਿੰਘ, ਡਾਕਟਰ ਚਰਨਜੀਤ ਸਿੰਘ, ਡਾਕਟਰ ਬਲਜਿੰਦਰ ਸਿੰਘ, ਡਾਕਟਰ ਜਸਬੀਰ ਸਿੰਘ, ਡਾਕਟਰ ਸਤਪਾਲ, ਡਾਕਟਰ ਪ੍ਰਗਟ ਸਿੰਘ, ਡਾਕਟਰ ਨਾਨਕ ਸਿੰਘ, ਡਾਕਟਰ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।
DIGITAL MEDIA NEWS LMI TV PUNJAB


My post content
