. ਐਸ. ਟੀ/ਸੀ. ਟੀ. ਐਸ ਕੰਟੈਰਕਟ ਇੰਸਟਰੱਕਟਰ ਯੂਨੀਅਨ ਪੰਜਾਬ ਵੱਲੋ ਗਿੱਦੜਬਾਹਾ ਕੀਤਾ ਗਿਆ ਰੋਸ ਪ੍ਰਦਰਸ਼ਨ
ਸ੍ਰੀ ਹਰਗੋਬਿੰਦਪੁਰ ਸਾਹਿਬ(ਜਸਪਾਲ ਚੰਦਨ) ਅੱਜ ਮਿਤੀ 02 ਨਵੰਬਰ 2024 ਨੂੰ ਗਿੱਦੜਬਾਹਾ ਵਿਖੇ ਕੱਚੇ ਇੰਸਟਰਕਟਰਾਂ ਵੱਲੋ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਆਹੁਦੇਦਾਰਾਂ ਵੱਲੋ ਦੱਸਿਆ ਗਿਆ ਕਿ ਅੱਜ ਆਈ ਟੀ ਆਈ ਦੇ ਕੱਚੇ ਇੰਸਟਰਕਟਰਾਂ ਵੱਲੋ ਗਿੱਦੜਬਾਹਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਯੂਨੀਅਨ ਦੇ ਸਾਰੇ ਕੱਚੇ ਇੰਸਟਰਕਟਰਾਂ ਵੱਲੋ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਯੂਨੀਅਨ ਦੇ ਨੁਮਾਇੰਦਿਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ ਪੰਜਾਬ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਬਤੌਰ ਕੰਟੈਰਕਟ ਇੰਸਟਰੱਕਟਰ ਆਪਣੀਆ ਸੇਵਾਵਾਂ ਨਿਭਾ ਰਹੇ ਹਾਂ। ਅਸੀ ਪੰਜਾਬ ਅਤੇ ਭਾਰਤ ਦੇ ਭਵਿੱਖ ਨੂੰ ਸੁਧਾਰਨ ਲਈ ਇਥੋਂ ਦੇ ਉਦਯੋਗ ਨੂੰ ਉੱਚਾ ਚੁੱਕਣ ਦੇ ਲਈ ਬੱਚਿਆ ਨੂੰ ਕਿੱਤਾ ਮੁੱਖੀ ਕੋਰਸ ਕਰਾਉਂਦੇ ਹਾ। ਪਰ ਸਾਡਾ ਭਵਿੱਖ ਖਤਰੇ ਵਿਚ ਹੈ ਕਿਉੰਕਿ ਸਾਡੇ ਬਹੁਤ ਸਾਰੇ ਕਰਮਚਾਰੀ ਕੱਚੇ ਇੰਸਟਰਕਟਰ ਦੇ ਤੌਰ ਤੇ ਹੀ ਸੰਸਥਾਵਾ ਵਿੱਚੋ ਰਿਟਾਇਰਡ ਹੋ ਰਹੇ ਹਨ।ਸਾਡੀਆ ਬਹੁਤ ਵਾਰ ਮਾਣਯੋਗ ਤਕਨੀਕੀ ਸਿੱਖਿਆ ਮੰਤਰੀ ਜੀ ਨਾ ਮੀਟਿੰਗਾਂ ਹੋ ਚੁੱਕਿਆ ਹਾਂ ਅਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਵੀ ਸਾਡੀ ਪੈਨਲ ਮੀਟਿੰਗ ਹੋ ਚੁੱਕੀ ਹੈ। ਇਹਨਾ ਮੀਟਿੰਗਾਂ ਵਿੱਚ ਸਾਨੂੰ ਹਰ ਵਾਰ ਭਰੋਸਾ ਦਵਾਇਆ ਗਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਲਾਰਿਆਂ ਵਿਚ ਹੀ ਰੱਖਿਆ ਹੈ। ਸਾਡੀ ਮੰਗ ਅਨੁਸਾਰ ਮੁੱਖ ਮੰਤਰੀ ਸਾਹਿਬ ਵੱਲੋ ਸਾਨੂੰ ਭਰੋਸਾ ਦਵਾਇਆ ਗਿਆ ਸੀ ਕੇ ਤੁਹਾਡੀ ਪਾਲਿਸੀ ਬਣਾਈ ਜਾਵੇਗੀ ਜਿਸ ਵਿਚ ਤੁਹਾਡੀ ਨੌਕਰੀ ਨੂੰ 58 ਸਾਲ ਤਕ ਸੁਰੱਖਿਅਤ ਕੀਤਾ ਜਾਵੇਗਾ ਅਤੇ ਤਨਖਾਹਾਂ ਵਿਚ ਵੀ ਵਾਧਾ ਕੀਤਾ ਜਾਵੇਗਾ। ਪਰ ਅਜਿਹਾ ਕੁਝ ਵੀ ਨਾ ਹੋਣ ਤੇ ਮਜਬੂਰਨ ਅੱਜ ਸਾਨੂੰ ਗਿੱਦੜਬਾਹਾ ਵਿਚ ਰੋਸ ਪ੍ਰਦਰਸ਼ਨ ਕਰਨਾ ਪਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਸਾਨੂੰ ਮਾਣਯੋਗ ਡਿੰਪੀ ਢਿੱਲੋਂ ਦੇ ਪੁੱਤਰ ਸ਼੍ਰੀ ਪ੍ਰਭਜੋਤ ਸਿੰਘ ਪੈਵੀ ਢਿੱਲੋ ਵੱਲੋ ਪਹੁੰਚ ਕੇ ਗੱਲ ਬਾਤ ਕੀਤੀ ਗਈ ਅਤੇ ਸਾਨੂੰ ਲਿਖਤੀ ਰੂਪ ਵਿਚ ਭਰੋਸਾ ਦਵਾਇਆ ਗਿਆ ਕੇ ਆਉਣ ਵਾਲੀ 05/11/2024 ਨੂੰ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਗਿੱਦੜਬਾਹਾ ਵਿੱਚ ਆ ਰਹੇ ਹਨ ਅਤੇ ਤੁਹਾਡੀ ਮੀਟਿੰਗ ਮੁੱਖ ਮੰਤਰੀ ਸਾਹਿਬ ਜੀ ਨਾਲ ਕਰਵਾ ਦਿੱਤੀ ਜਾਵੇਗੀ। ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਾਡੀ ਮੀਟਿੰਗ ਮੁੱਖ ਮੰਤਰੀ ਸਾਹਿਬ ਜੀ ਨਾਲ ਨਹੀਂ ਹੁੰਦੀ ਜਾ ਸਾਡੀਆ ਮੰਗਾ ਪੂਰੀਆ ਨਹੀਂ ਹੁੰਦੀਆਂ ਤਾਂ ਆਉਣ ਵਾਲੇ ਇਕ ਹਫਤੇ ਵਿੱਚ ਪੰਜਾਬ ਵਿੱਚ ਵੱਖ ਵੱਖ ਜਗ੍ਹਾ ਰੋਸ ਪ੍ਰਦਰਸ਼ਨ ਕੀਤਾ ਜਾਣਗੇ ਅਤੇ ਗਿੱਦੜਬਾਹਾ ਵਿਚ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਮੇਂ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ, ਉਪ ਪ੍ਰਧਾਨ ਸਿਮਰਨਜੀਤ ਸਿੰਘ, ਕਿਰਨਦੀਪ ਸਿੰਘ, ਪ੍ਰਦੀਪ ਸਿੰਘ, ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਮੈਂਬਰ ਹਾਜਰ ਸਨ।
DIGITAL MEDIA NEWS LMI TV PUNJAB
My post content
