ਪਿੰਡ ਮਾੜੀ ਟਾਂਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਨਵੇਂ ਬਣੇ ਸਰਪੰਚ ਅਤੇ ਪੰਚਾਂ ਦਾ ਕੀਤਾ ਗਿਆ ਸੁਆਗਤ। ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਨਹੀਂ ਪਹਿਲਾ ਨੇਤਰ -ਅਰਮਿੰਦਰ ਸਿੰਘ ਮਿੰਟਾ।

ਸ੍ਰੀ ਹਰਿਗੋਬਿੰਦਪੁਰ 30 ਅਕਤੁਬਰ 2024 ( ਜਸਪਾਲ ਚੰਦਨ) ਅੱਜ ਪਿੰਡ ਮਾੜੀ ਟਾਂਡਾ ਦੀ ਨਵੀਂ ਚੁਣੀ ਹੋਈ ਪੰਚਾਇਤ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਾੜੀ ਟਾਂਡਾ ਵੱਲੋਂ ਨਿਘਾ ਸੁਆਗਤ ਕੀਤਾ ਗਿਆ। ਸਕੂਲ ਵਿੱਚ ਪਹੁੰਚੇ ਬੀ ਐਮ ਟੀ ਜਗਜੀਤ ਸਿੰਘ ਵੱਲੋਂ ਅਰਮਿੰਦਰ ਸਿੰਘ ਮਿੰਟਾ ਨੂੰ ਸਕੂਲ ਦੀਆ ਮੁਸ਼ਿਕਲਾ ਵਾਰੇ ਚਾਨਣਾ ਪਾਇਆ ਅਤੇ ਸਕੂਲ ਅਤੇ ਪਿੰਡ ਵਿੱਚ ਵਿਕਾਸ਼ ਦੀਆ ਨਵੀਆਂ ਸਕੀਮਾ ਵਾਰੇ ਵੀ ਦੱਸਿਆ।ਸਕੁਲ ਸਟਾਫ ਵੱਲੋਂ ਸਕੂਲ ਵਿੱਚ ਪਹੁੰਚੀ ਸਾਰੀ ਪੰਚਾਇਤ ਨੂੰ ਸਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੋ ਨਵੇਂ ਬਣੇ ਸਰਪੰਚ ਅਰਮਿੰਦਰ ਸਿੰਘ ਮਿੰਟਾ ਨੇ ਸਕੂਲ ਸਟਾਫ ਨੂੰ ਭਰੋਸਾ ਦਿਵਾਇਆ ਕੇ ਸਾਰੀ ਪੰਚਾਇਤ ਸਕੂਲ ਦੀਆ ਜਰੂਰਤਾ ਲਈ ਹਮੇਸਾਂ ਤਿਆਰ ਰਹੇਗੀ ਅਤੇ ਸਮਾਂ ਆਉਣ ਸਕੂਲ ਵਿੱਚ ਹਰ ਤਰਾਂ ਦੀ ਸਹੂਲਤ ਉਪਲਬਦ ਕਰਵਾਈ ਜਾਏਗੀ ਉਹਨਾਂ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਕਿਹਾ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਅਸੀ ਵਿੱਦਿਆ ਨੂੰ ਪਹਿਲਾ ਨੇਤਰ ਮੰਨਦੇ ਹਾਂ। ਉਹਨਾਂ ਕਿਹਾ ਕਿ ਜਦੋਂ ਵੀ ਸਕੂਲ ਸਾਡੀ ਸਾਰੀ ਪੰਚਾਇਤ ਨੂੰ ਯਾਦ ਕਰੇਗਾ ਅਸੀ ਪਹਿਲ ਦੇ ਅਦਾਰ ਤੇ ਹਾਜ਼ਰ ਹੋਵਾਗੇ। ਇਸ ਮੋਕੇਂ ਸਰਦਾਰ ਅਰਮਿੰਦਰ ਸਿੰਘ ਮਿੰਟਾ ਸਰਪੰਚ ਪੱਤੀ ਟਾਂਡਾ, ਭੁਪਿੰਦਰ ਸਿੰਘ, ਜੋਗਾ ਸਿੰਘ, ਰਮੀਨ ਕੌਰ, ਜਗਦੇਵ ਸਿੰਘ, ਹਰਦੀਪ ਸਿੰਘ ਕੁਲਦੀਪ ਸਿੰਘ, ਰਜਿੰਦਰ ਸਿੰਘ, ਰਣਪ੍ਰੀਤ ਸਿੰਘ, ਗੁਰਮੀਤ ਸਿੰਘ, ਕਰਮਜੀਤ ਸਿੰਘ, ਸਕੂਲ ਇੰਚਾਰਜ ਤਰਸੇਮ ਕੌਰ, ਅਧਿਆਪਕ ਮਨਜੀਤ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਸਿੰਘ, ਸੀ ਐਚ ਟੀ ਕਸ਼ਮੀਰ ਸਿੰਘ, ਜਗਜੀਤ ਸਿੰਘ, ਹੀਰਾ ਸਿੰਘ, ਮੇਹਰਬਾਨ ਸਿੰਘ ਆਦਿ ਹਾਜ਼ਰ ਸਨ।

DIGITAL MEDIA NEWS LMI TV PUNJAB

Jaspal Chandan

11/11/20241 min read