red blue and black abstract painting

ਮੈਡੀਕਲ ਪ੍ਰੈਕਟੀਸ਼ਨਰ ਅਸ਼ੋਸੀਏਸ਼ਨ ਪੰਜਾਬ ਰਾਜਿ: 295 ਸਰਕਲ ਹਰਚੋਵਾਲ ਦੀ ਮਹੀਨਾਵਾਰ ਮੀਟਿੰਗ ਹੋਈ ਸੰਪੰਨ

ਮੈਡੀਕਲ ਪ੍ਰੈਕਟੀਸ਼ਨਰ ਅਸ਼ੋਸੀਏਸ਼ਨ ਪੰਜਾਬ ਰਾਜਿ: 295 ਸਰਕਲ ਹਰਚੋਵਾਲ ਦੀ ਮਹੀਨਾਵਾਰ ਮੀਟਿੰਗ ਹੋਈ ਸੰਪੰਨ ਸ਼੍ਰੀ ਹਰਗੋਬਿੰਦਪੁਰ ਸਾਹਿਬ 9 ਨਵੰਬਰ 2024 (ਰਮੇਸ਼) ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ ਸਰਕਲ ਹਰਚੋਵਾਲ ਰਾਜਿ: 295 ਦੀ ਭਰਵੀਂ ਮੀਟਿੰਗ ਸਰਕਲ ਹਰਚੋਵਾਲ ਦੇ ਪ੍ਰਧਾਨ ਡਾਕਟਰ ਗੁਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਡਾਕਟਰ ਸਤਨਾਮ ਸਿੰਘ ਕੰਡੀਲਾ ਦੀ ਅਗਵਾਈ ਵਿੱਚ ਕੀਤੀ ਗਈ।ਜਿਸ ਵਿੱਚ ਉਚੇਚੇ ਤੌਰ ਤੇ ਕਿਸਾਨ ਮਜ਼ਦੂਰ ਸੰਘੰਰਸ਼ ਕਮੇਟੀ ਜੋਨ ਮੀਰੀ ਪੀਰੀ ਦੇ ਪ੍ਰਧਾਨ ਅਤੇ ਜ਼ਿਲਾ ਕੈਸ਼ੀਅਰ ਮਾਸਟਰ ਗੁਰਜੀਤ ਸਿੰਘ ਬਲੜਵਾਲ ਨੇ ਸ਼ਿਰਕਤ ਕੀਤੀ ਅਤੇ ਡਾਕਟਰ ਸਾਥੀਆਂ ਨੂੰ ਕਿਹਾ ਕਿ ਸਰਕਾਰਾਂ ਨਾਲ ਆਪਣੇ ਹੱਕਾਂ ਪ੍ਰਤੀ ਲੜਨ ਦਾ ਸਾਡਾ ਸਾਂਝਾ ਮੋਰਚਾ ਹੈ, ਅਤੇ ਸਾਨੂੰ ਇੱਕ ਦੂਸਰੇ ਨੂੰ ਹਰੇਕ ਮਸਲੇ ਪ੍ਰਤੀ ਇੱਕ ਦੂਸਰੇ ਦੇ ਸਹਿਯੋਗੀ ਬਣ ਕੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਪਹਿਲਾਂ ਵੀ ਇੱਕ ਸਹਿਯੋਗ ਵਿੱਚ ਚੱਲ ਰਹੇ ਹਾਂ, ਇਸ ਤਰ੍ਹਾਂ ਇੱਕ ਸਾਂਝੇ ਬਿਆਨ ਵਿੱਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਿਲਾ ਲਾਲ ਸਿੰਘ,ਜਿਲਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਹੰਭੋਵਾਲ , ਜ਼ਿਲਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ,ਸਰਕਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਿਲਬਾਗ ਸਿੰਘ ਪੰਨੂ,ਸਰਕਲ ਹਰਚੋਵਾਲ ਦੇ ਪ੍ਰਧਾਨ ਡਾਕਟਰ ਗਰਨੇਕ ਸਿੰਘ ਅਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਕੰਡੀਲਾ ਵੱਲੋਂ ਕਿਹਾ ਗਿਆ,ਕਿ ਸਾਨੂੰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ, ਜੋ ਕਿ ਪਹਿਲਾਂ ਵੀ ਇੱਕ ਮੁੱਠਤਾ ਵਿੱਚ ਚੱਲ ਰਿਹਾ ਹੈ, ਤੇ ਇਸ ਤਰ੍ਹਾਂ ਹੀ ਚੱਲਦਾ ਰਹੇਗਾ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਦੀਆਂ ਘਟੀਆ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਵਾਸਤੇ ਯੋਜਨਾਬੰਦ ਢੰਗ ਨਾਲ ਰਣਨੀਤੀ ਤਿਆਰ ਕਰਨੀ ਹੋਵੇਗੀ, ਅਤੇ ਆਪਣੇ ਆਉਣ ਵਾਲੇ ਸਮੇਂ ਨੂੰ ਸੁਖਾਲਾ ਕਰਨ ਵਾਸਤੇ ਹਿੰਮਤ ਅਤੇ ਦ੍ਰਿੜਤਾ ਦਾ ਸਬੂਤ ਦੇਣਾ ਹੋਵੇਗਾ। ਮੀਟਿੰਗ ਦੇ ਅਖੀਰ ਵਿੱਚ ਕਮੇਟੀ ਅਤੇ ਸਮੂਹ ਡਾਕਟਰ ਸਾਥੀਆਂ ਵੱਲੋਂ ਡਾਕਟਰਾਂ ਵਿੱਚੋਂ ਬਣੇ ਸਰਪੰਚ ਪੰਚਾਂ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੀਰੀ ਪੀਰੀ ਜੋਨ ਦੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੀਟਿੰਗ ਵਿੱਚ ਪਹੁੰਚੇ ਡਾਕਟਰਾਂ ਵਿਚ ਮੀਤ ਪ੍ਰਧਾਨ ਡਾ ਗੁਰਮੇਜ ਸਿੰਘ ਤਲਵਾੜਾ, ਕੈਸ਼ੀਅਰ ਡਾ ਰਛਪਾਲ ਸਿੰਘ ਵਰਿਆਂ, ਪ੍ਰੈਸ ਸਕੱਤਰ ਡਾਕਟਰ ਸਰਬਜੀਤ ਸਿੰਘ ਭਿੰਡਰ, ਡਾਕਟਰ ਬਲਬੀਰ ਸਿੰਘ ਭਿੰਡਰ ਘੁਮਾਣ, ਮੁੱਖ ਬੁਲਾਰਾ ਡਾਕਟਰ ਸੰਤੋਖ ਸਿੰਘ ਨੀਲ ਕਲਾਂ,ਸਹਾਇਕ ਕੈਸ਼ੀਅਰ ਡਾਕਟਰ ਭੁਪਿੰਦਰ ਸਿੰਘ ਬਸਰਾਵਾਂ, ਡਾਕਟਰ ਸਤਨਾਮ ਸਿੰਘ ਮੁੱਲਾਂਵਾਲ,ਡਾਕਟਰ ਕੁਲਦੀਪ ਸਿੰਘ ਦਕੋਹਾ, ਡਾਕਟਰ ਡਾਕਟਰ ਸੁਖਚੈਨ ਸਿੰਘ ਪੱਡਾ, ਡਾਕਟਰ ਗੁਰਨਾਮ ਸਿੰਘ, ਡਾਕਟਰ ਰਮਿੰਦਰ ਸਿੰਘ, ਡਾਕਟਰ ਲਖਬੀਰ ਸਿੰਘ, ਡਾਕਟਰ ਅਸਲਮਸ਼ੇਰ ਖਾਨ, ਡਾਕਟਰ ਸਤਨਾਮ ਸਿੰਘ,ਡਾਕਟਰ ਨਾਨਕ ਸਿੰਘ,ਡਾਕਟਰ ਗੁਰਵੰਤ ਸਿੰਘ,ਡਾਕਟਰ ਦਵਿੰਦਰ ਸਿੰਘ,ਡਾਕਟਰ ਪਵਨ ਕੁਮਾਰ,ਡਾਕਟਰ ਬਲਜਿੰਦਰ ਸਿੰਘ, ਡਾਕਟਰ ਰਣਜੀਤ ਸਿੰਘ, ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਦਲਜੀਤ ਸਿੰਘ, ਡਾਕਟਰ ਜਸਬੀਰ ਸਿੰਘ, ਡਾਕਟਰ ਚਮਨ ਲਾਲ ਹਰਚੋਵਾਲ, ਡਾਕਟਰ ਕਸ਼ਮੀਰ ਸਿੰਘ ਨਾਗੀ ਆਦਿ ਹਾਜ਼ਰ ਸਨ।

DIGITAL MEDIA NEWS LMI TV PUNJAB

Ramesh

11/9/20241 min read