ਕਲਮਾਂ ਦਾ ਕਾਫ਼ਲਾ ਕਵੀ ਪੁਸਤਕ ਲੋਕ ਅਰਪਣ
ਗੁਰਦਾਸਪੁਰ 29 ਨਵੰਬਰ (ਜਸਪਾਲ ਚੰਦਨ) ਕਲਮਾਂ ਦਾ ਕਾਫ਼ਲਾ ਸਾਹਿਤਕ ਗਰੁੱਪ ਦੇ ਸੰਸਥਾਪਕ ਭੈਣ ਜੀ ਗੁਰਜੀਤ ਕੌਰ ਅਜਨਾਲਾ ਵੱਲੋਂ ਆਪਣੇ ਪਿਤਾ ਸੂਬੇਦਾਰ ਬਲਕਾਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਤੇ ਪੁਸਤਕ ਲੋਕ -ਅਰਪਣ ਸਮਾਗਮ ਵਿਰਸਾ ਵਿਹਾਰ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਕਲਮਾਂ ਦਾ ਕਾਫ਼ਲਾ ਗਰੁੱਪ ਵੱਲੋ ਛਾਪੇ ਗਏ ਚਾਰਸਾਂਝੇ ਕਾਵਿ ਸੰਗ੍ਰਹਿ ਇੱਕ ਵਾਰਤਕ ਸੰਗ੍ਰਹਿ ਤੇ ਇੱਕ ਮਿੰਨੀ ਕਹਾਣੀ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਆਏ ਲੇਖਕਾਂ ਤੇ ਕਵੀਆਂ ਨੇ ਹਾਜ਼ਰੀ ਭਰੀ।ਪ੍ਰਧਾਨਗੀ ਮੰਡਲ ਵਿੱਚ ਸ਼ੈਲਿੰਦਰਜੀਤ ਰਾਜਨ ਪ੍ਰਧਾਨ ਬਾਬਾ ਬਕਾਲਾ ਸਾਹਿਬ ਸਭਾ, ਗੁਰਚਰਨ ਗਾਂਧੀ ਮੁਖ ਸੰਪਾਦਕ ਮੈਗਜ਼ੀਨ ਸੂਹੀ ਸਵੇਰ,ਮਲਕੀਤ ਪਾਪੀ ਜੀ, ਰਛਪਾਲ ਸਿੰਘ ਬਾਗ਼ੀ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਚੀਫ ਖਾਲਸਾ ਦੀਵਾਨ, ਭੁਪਿੰਦਰ ਸਿੰਘ ਸੰਧੂ ਪ੍ਰਧਾਨ ਆਲਮੀ ਪੰਜਾਬੀ ਵਿਰਾਸਤ ਵਿਰਸਾ ਵਿਹਾਰ, ਮਨਪ੍ਰੀਤ ਕੌਰ ਸੰਧੂ, ਗੁਰਜੀਤ ਕੌਰ ਅਜਨਾਲਾ ਮੌਜੂਦ ਸਨ। ਪ੍ਰੋਗਰਾਮ ਵਿੱਚ ਵੱਖ ਵੱਖ ਕਵੀਆਂ ਦੁਆਰਾ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਜਿਹਨਾਂ ਵਿੱਚ ਜਸਵੰਤ ਧਾਪ,ਅਨਵਰ ਖਾਨ ਹਥਨ ਮਲੇਰਕੋਟਲਾ, ਮਨਪ੍ਰੀਤ ਕੌਰ ਲੁਧਿਆਣਾ,ਸੁਰਜੀਤ ਕੌਰ ਭੋਗਪੁਰ, ਰਾਜਵਿੰਦਰ ਕੌਰ ਭੌਗਪੁਰ, ਅਮਨਜੀਤ ਕੌਰ ਜਲੰਧਰ,ਮਮਤਾ ਅਤਰੀ ਪਠਾਨਕੋਟ, ਕੁਲਭੂਸ਼ਨ ਸਲੋਤਰਾ ਕਾਦੀਆਂ,ਸੁਖਦੇਵ ਸਿੰਘ ਗੰਢਵਾ ਫਗਵਾੜਾ, ਮਨਪ੍ਰੀਤ ਕੌਰ ਮੁੰਬਈ, ਮਨਪ੍ਰੀਤ ਕੌਰ ਮੱਟੂ ਰੱਈਆ, ਅਮਨਜੀਤ ਕੌਰ ਬਟਾਲਾ, ਪ੍ਰਿੰਸੀਪਲ ਸੁਬੀਰ ਸਿੰਘ ਨੂਰ, ਜਤਿੰਦਰ ਕੌਰ,ਮੱਖਣ ਸਿੰਘ ਭੈਣੀ ,ਬਲਜੀਤ ਕੌਰ ਲਧਿਆਣਵੀ,ਰਮਨਜੋਤ ਬਰਾੜ ਫ਼ਿਰੋਜ਼ਪੁਰ ਸਤਨਾਮ ਕੌਰ ਤੁਗਲਵਾਲਾ,ਰਜਨੀ ਤਰਨਤਾਰਨ,ਜਤਿੰਦਰ ਕੌਰ ਅਮ੍ਰਿਤਸਰ , ਗੁਰਚਰਨ ਗਾਂਧੀ ਆਦਿ ਪ੍ਰਮੁੱਖ ਸਨ। ਪ੍ਰੋਗਰਾਮ ਵਿੱਚ ਬਾਲ ਕਾਵਿ ਸੰਗ੍ਰਹਿ ਨਿੱਕੀਆ ਪੈੜਾਂ,ਵਾਰਤਕ ਸੰਗ੍ਰਹਿ ਯਾਦਾਂ ਦੀ ਫੁਲਕਾਰੀ,ਕਵਿਤਾ ਸੰਗ੍ਰਹਿ ਹਰਫ਼ਾਂ ਦੀ ਡਾਰ, ਕਲਮਾਂ ਦੀ ਸੱਥ, ਹਰਫ਼ਾਂ ਦੀ ਡੋਰ,ਮਿੰਨੀ ਕਹਾਣੀ ਸੰਗ੍ਰਹਿ ਬੂੰਦ ਬੂੰਦ ਸਾਗਰ ਲੋਕ ਅਰਪਣ ਕੀਤਾ ਗਿਆ।ਇਸ ਤੋਂ ਇਲਾਵਾ ਕਵੀ ਕੁਲਭੂਸ਼ਨ ਸਲੋਤਰਾ ਦਾ ਕਾਵਿ ਸੰਗ੍ਰਹਿ ਮੂੰਹ ਦੀ ਬੁਰਕੀ ਦੀ ਘੁੰਡ ਚੁਕਾਈ ਵੀ ਕੀਤੀ ਗਈ। ਮਲਕੀਤ ਸਿੰਘ ਪਾਪੀ ਜੀ ਨੂੰ ਸੂਬੇਦਾਰ ਬਲਕਾਰ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਟੀਮ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਮੰਚ। ਸੰਚਾਲਨ ਦੀ ਜ਼ਿੰਮੇਵਾਰੀ ਨੂੰ ਮੈਣ ਰਿੱਤੂ ਵੱਲੋਂ ਬਾਖੂਬੀ ਨਿਭਾਇਆ ਗਿਆ।ਪ੍ਰੋਗਰਾਮ ਆਪਣੇ ਪੂਰਵ ਨਿਰਧਾਰਤ ਸਮੇਂ ਅਨੁਸਾਰ ਨਿਰਵਿਘਨ ਸਮਾਪਤ ਹੋਇਆ। ਕਲਮਾਂ ਦਾ ਕਾਫ਼ਲਾ ਗਰੁੱਪ ਦੀ ਸਮੁੱਚੀ ਟੀਮ ਤੇ ਸ਼ਾਮਲ ਕਲਮਕਾਰਾਂ ਨੂੰ ਸ਼ਾਨਦਾਰ ਪ੍ਰੋਗਰਾਮ ਦੇ ਆਯੋਜਨ ਦੀਆਂ ਢੇਰ ਮੁਬਾਰਕਾਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
DIGITAL MEDIA NEWS LMI TV PUNJAB


News
