ਡਾਕਟਰ ਕੇ ਜੇ ਸਿੰਘ ਅਤੇ ਸਮੁੱਚੀ ਟੀਮ ਨੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੂੰ ਗੁਲਦਸਤਾ ਭੇਟ ਕੀਤਾ

ਗੁਰਦਾਸਪੁਰ 1 ਦਸੰਬਰ (ਜਸਪਾਲ ਚੰਦਨ) ਹਲਕਾ ਬਟਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਕਸਬਾ ਘੁਮਾਣ ਦੀ ਟੀਮ ਵੱਲੋਂ ਡਾ ਕੇਜੇ ਸਿੰਘ ਸੀਨੀਅਰ ਆਗੂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦੀ ਅਗਵਾਈ ਹੇਠ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਅਤੇ ਗੁਲਦਸਤਾ ਭੇਟ ਕੀਤਾ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੈਨੂੰ ਅਤੇ ਮੇਰੀ ਪੂਰੀ ਟੀਮ ਯਕੀਨ ਹੈ ਕਿ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਜੀ ਅਗਵਾਈ ਹੇਠ ਪਾਰਟੀ ਸੂਬੇ ਵਿੱਚ ਹੋਰ ਮਜ਼ਬੂਤੀ ਪ੍ਰਾਪਤ ਕਰੇਗੀ ਅਤੇ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ। ਇਸ ਮੌਕੇ ਕਾਮਰੇਡ ਹਰਦੀਪ ਸਿੰਘ ਪੰਡੌਰੀ, ਗੁਰਦੀਪ ਸਿੰਘ ਘੁਮਾਣ ਪੰਮਾ ਡੇਅਰੀ ਵਾਲੇ, ਜਸਵੰਤ ਸਿੰਘ ਲੰਬੜਦਾਰ ਘੁਮਾਣ, ਸੂਬੇਦਾਰ ਗੁਰਦੀਪ ਸਿੰਘ ਘੁਮਾਣ, ਅਜਮੇਰ ਸਿੰਘ ਬਲਵੰਤ ਸਿੰਘ ਪੰਡੌਰੀ, ਲਖਬੀਰ ਸਿੰਘ ਪੰਡੌਰੀ, ਗੁਰਦੇਵ ਸਿੰਘ ਨੰਗਲ, ਸ਼ਮਸ਼ੇਰ ਸਿੰਘ ਲੇਹਲ ਆਦਿ ਪਾਰਟੀ ਵਰਕਰ ਅਤੇ ਵੰਲਟੀਅਰਸ ਹਾਜ਼ਰ ਸਨ।

DIGITAL MEDIA NEWS LMI TV PUNJAB

Jaspal Chandan

12/1/20241 min read

News ਡਾਕਟਰ ਕੇ ਜੇ ਸਿੰਘ ਅਤੇ ਸਮੁੱਚੀ ਟੀਮ ਨੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੂੰ ਗੁਲਦਸਤਾ ਭੇਟ ਕੀਤਾ