ਚਿਤ੍ਰਕਾਰ ਸ਼ੋਭਾ ਸਿੰਘ ਇੰਟਰਨੈਸ਼ਨਲ ਯਾਦਗਾਰੀ ਪਹਿਲਾਂ ਸਾਲਾਨਾ ਮੇਲਾ ਕਰਵਾਇਆ ਗਿਆ ਸ਼ੋਭਾ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਇਹ ਸਲਾਨਾ ਮੇਲਾ ਕਰਵਾਇਆ ਜਾਇਆ ਕਰੇਗਾ,, ਜਸਵਿੰਦਰ ਸਿੰਘ ਲਾਡੀ

ਗੁਰਦਾਸਪੁਰ 30 ਨਵੰਬਰ (ਜਸਪਾਲ ਚੰਦਨ,) ਇਤਿਹਾਸਕ ਨਗਰ ਸ਼੍ਰੀ ਹਰਿਗੋਬਿੰਦਪੁਰ ਸਾਹਿਬ ਜਿਲਾ ਗੁਰਦਾਸਪੁਰ ਦੇ ਜੰਮਪਲ ਚਿੱਤਰਕਾਰ ਸੋਭਾ ਸਿੰਘ ਜੀ ਦੇ ਜਨਮ ਨੂੰ ਮੁੱਖ ਰੱਖਦਿਆਂ ਭੱਦਰੂ ਫ਼ਿਲਮ ਪ੍ਰੋਡਕਸ਼ਨ ਵਲੋਂ ਚਿਤ੍ਰਕਾਰ ਸ਼ੋਭਾ ਸਿੰਘ ਜੀ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ( ਲੜਕਿਆਂ ) ਦੀ ਖੁੱਲੀ ਗਰਾਊਂਡ ਵਿੱਚ ਪਹਿਲਾਂ ਇੰਟਰਨੈਸ਼ਨਲ ਯਾਦਗਾਰੀ ਸਾਲਾਨਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਚਿਤ੍ਰਕਾਰੀ ਅਤੇ ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਅਮਨਦੀਪ ਹਸਪਤਾਲ ਅੰਮ੍ਰਿਤਸਰ ਵੱਲੋਂ ਫ੍ਰੀ ਮੈਡੀਕਲ ਕੈਂਪ ਅਤੇ ਖੂਨ ਦਾਨ ਕੈਂਪ ਲਗਾਇਆ ਗਿਆ ਇਸ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਭੱਦਰੂ ਫਿਲਮ ਪ੍ਰੋਡਕਸ਼ਨ ਦੇ ਐਮ.ਡੀ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ( ਲੜਕੇ ) ਦੀ ਪ੍ਰਿਸੀਪਲ ਰਜਨੀ ਬਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ ਮੇਲੇ ਵਿੱਚ ਗਾਇਕ ਮਦਨ ਮੱਦੀ, ਸਿਮਜ ਸਿਮੀ, ਔਜਲਾ ਭਰਦਵਾਜ, ਭੋਟੂ ਸ਼ਾਹ ਜੀ , ਗੀਤਕਾਰ ਹਰਵਿੰਦਰ ਸਿੰਘ ਉਹੜਪੁਰੀ, ਮਿੰਟੂ ਕਾਹਲਵਾਂ, ਰਾਜ ਕੁਮਾਰ ਰਾਜੀ ਅਤੇ ਹਰਜੀਤ ਹਰਗੋਬਿੰਦਪੁਰੀ, ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆ ਨੇ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਤੌਰ ਤੇ ਭਾਸ਼ਾ ਵਿਭਾਗ ਪੰਜਾਬ ਗੁਰਦਾਸਪੁਰ ਤੋ ਪਰਮਜੀਤ ਸਿੰਘ ਕਲਸੀ, ਪ੍ਰਿਸੀਪਲ ਗੁਰੂ ਨਾਨਕ ਕਾਲਜ ਬਟਾਲਾ ਤੋ ਧਿਆਨ ਸਿੰਘ, ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂੰ ਅਤੇ ਸਮੂਹ ਸਟਾਫ ਨਗਰ ਕੌਂਸਲ ਸ਼੍ਰੀ ਹਰਿਗੋਬਿੰਦਪੁਰ ਸਾਹਿਬ,ਆਦ ਪਹੁੰਚੇ

DIGITAL MEDIA NEWS LMI TV PUNJAB

Jaspal Chandan

12/1/20241 min read

NEWS. ਚਿਤ੍ਰਕਾਰ ਸ਼ੋਭਾ ਸਿੰਘ ਇੰਟਰਨੈਸ਼ਨਲ ਯਾਦਗਾਰੀ ਪਹਿਲਾਂ ਸਾਲਾਨਾ ਮੇਲਾ ਕਰਵਾਇਆ ਗਿਆ