ਗੋਲੀਬਾਰੀ ਦੇ ਦੋ ਮਾਮਲਿਆਂ ਵਿੱਚ ਲੋੜੀਂਦਾ ਦੋਸ਼ੀ ਧਾਰੀਵਾਲ ਦੀ ਪੁਲਿਸ ਨੇ ਕੀਤਾ ਕਾਬੂ ਅਪਰਾਧ ਕਰਨ ਵਾਲੇ ਕਿਸੇ ਵੀ ਦੋਸ਼ੀ ਨਹੀਂ ਬਖਸ਼ਿਆ ਜਾਵੇਗਾ,, ਐਸ ਐਚ ਓ ਮੈਡਮ ਬਲਜੀਤ ਕੌਰ ਸਰਾਂ

ਧਾਰੀਵਾਲ 21 ਨਵੰਬਰ 2024 (ਜਸਪਾਲ ਚੰਦਨ) ਪਿਛਲੇ ਲਗਭਗ 11 ਮਹੀਨੇ ਤੋਂ ਪੁਲਿਸ ਤੋਂ ਬਚਦੇ ਹੋਏ ਲੁਕਦਾ ਫਿਰ ਰਿਹਾ ਗੋਲੀਬਾਰੀ ਦੇ ਦੋ ਮਾਮਲਿਆਂ ਦਾ ਦੋਸ਼ੀ ਆਖਿਰ ਪੁਲਿਸ ਦੇ ਕਾਬੂ ਆ ਹੀ ਗਿਆ। ਪਿਛਲੇ ਸਾਲ 28 ਦਸੰਬਰ ਨੂੰ ਧਾਰੀਵਾਲ ਦੀ ਮਿੱਲ ਗਰਾਊਂਡ ਵਿੱਚ ਇੱਕ ਨੌਜਵਾਨ ਉੱਪਰ ਕੁਝ ਬਦਮਾਸ਼ਾਂ ਨੇ ਅੰਨੇ ਵਾਹ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਗੋਲੀਕਾਂਡ ਦੇ ਨਾਲ ਹੀ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਦੀਨਪੁਰ ਵਿਖੇ ਵੀ ਇੱਕ ਘਰ ਵਿੱਚ ਕੁਝ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸਨ ਤੇ ਭੰਨ ਤੋੜ ਕੀਤੀ ਸੀ ,ਜਿਸ ਸੰਬੰਧ ਵਿੱਚ ਧਾਰੀਵਾਲ ਥਾਣੇ ਦੀ ਪੁਲਿਸ ਵੱਲੋਂ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਸਨ। ਇਹਨਾਂ ਦੋਨਾਂ ਮਾਮਲਿਆਂ ਵਿੱਚ ਰੋਹਿਤ ਨਾਮ ਦੇ ਨੌਜਵਾਨ ਦੀ ਸ਼ਮੂਲੀਅਤ ਵੀ ਸੀ ਜਿਸ ਦੀ ਲਗਾਤਾਰ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ। ਅਖੀਰ ਪੁਲਿਸ ਨੂੰ ਸਫਲਤਾ ਮਿਲ ਗਈ ਹੈ । ਨੌਜਵਾਨ ਦਾ ਦੋ ਦਿਨ ਦਾ ਪੁਲਿਸ ਵੀ ਵੰਡ ਲਿਆ ਗਿਆ ਹੈ ਤੇ ਇਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ

DIGITAL MEDIA NEWS LMI TV PUNJAB

JASPAL CHANDAN

11/22/20241 min read

My post content