ਸਰਕਲ ਮੀਟਿੰਗ 17 ਦਸੰਬਰ ਨੂੰ ਗੁਰਦਾਸਪੁਰ ਵਿਚ ਦਵਿੰਦਰ ਸਿੰਘ ਸੈਣੀ
ਗੁਰਦਾਸਪੁਰ (ਜਸਪਾਲ ਚੰਦਨ) ਪਾਵਰ ਕਾਮ ਤੇ ਟਰਾਸਕੋ ਪੈਨਸ਼ਨ ਯੂਨੀਅਨ ਪੰਜਾਬ ਸਰਕਲ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਹਜਾਰਾ ਸਿੰਘ ਗਿੱਲ ਦੀ ਅਗਵਾਈ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਚ 17 ਦਸੰਬਰ ਨੂੰ ਰੱਖੀ ਹੈ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸਕੱਤਰ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੇ ਰਵੱਈਏ ਤੋ ਪ੍ਰੇਸ਼ਾਨ ਹਨ ਪੰਜਾਬ ਸਰਕਾਰ ਨੂੰ ਸਤਾ ਸਭਾਲੇ ਨੂੰ ਲਗਭਗ ਤਿੰਨ ਸਾਲ ਹੋ ਗਏ ਹਨ ਪਰ ਸਰਕਾਰ ਮੁਲਾਜ਼ਮ ਤੇ ਪੈਨਸ਼ਨਰ ਦੀਆ ਮੁੱਖ ਮੰਗਾ ਨੂੰ ਲਾਗੂ ਨਹੀ ਕਰ ਰਹੀ ਪੇ ਸਕੇਲ ਦਾ ਬਕਾਇਆ, ਕੈਸ਼ ਲੈਸ ਸਕੀਮ ਲਾਗੂ ਕਰਨ ਵਿੱਚ ਹਾਨਾਕਨੀ ਕਰਨਾ,2.59 ਨਾਲ ਸਕੇਲ ਸਾਰੇ ਪੈਨਸ਼ਨਰ ਤੇ ਲਾਗੂ ਕਰਨਾ,ਡੀ.ਏ ਦੀਆ ਬਕਾਇਆ ਕਿਸ਼ਤਾ ਨਾ ਦੇਣਾ ਹੋਰ ਅਨੇਕਾ ਮੰਗਾ ਹਨ ਜਿਸ ਵਲ ਸਰਕਾਰ ਦਾ ਕੋਈ ਧਿਆਨ ਨਹੀ ਸਰਕਾਰ ਹਰ ਵਾਰ ਮੀਟਿੰਗ ਦੇ ਕੇ ਗਲ ਕਰਨ ਤੋ ਭਜ ਰਹੀ ਹੈ ਬਹੁਤ ਸਾਰੇ ਪੈਨਸ਼ਨਰ ਅਪਨਾ ਬਕਾਇਆ ਉਡੀਕਦੇ ਇਸ ਸੰਸਾਰ ਤੋ ਜਾ ਚੁੱਕੇ ਹਨ ਪਰ ਸਰਕਾਰ ਦਾ ਇਸ ਮੁੱਦੇ ਵਲ ਕੋਈ ਧਿਆਨ ਨਹੀ ਅਗਰ ਸਰਕਾਰ ਮੁਲਾਜ਼ਮ ਤੇ ਪੈਨਸ਼ਨਰ ਦੀਆ ਮੰਗਾ ਦਾ ਜਲਦ ਹੱਲ ਨਹੀ ਕਰਦੀ ਤਾ ਪੈਨਸ਼ਨਰ ਤਿੱਖੇ ਸੰਘਰਸ਼ ਤੋ ਪਿੱਛੇ ਨਹੀ ਹਟਣਗੇ।
DIGITAL MEDIA NEWS LMI TV PUNJAB


