ਸੇਂਟ ਫਰਾਂਸਿਸ ਕਾਨਵੇਂਟ ਸਕੂਲ ਮਾੜੀ ਪੰਨਵਾਂ ਨੇ ਕਰਵਾਈ ਸਪੋਰਟਸ ਮੀਟ ਹਰਦੀਪ ਸਿੰਘ ਫੌਜੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ

ਗੁਰਦਾਸਪੁਰ 19 ਨਵੰਬਰ (ਜਸਪਾਲ ਚੰਦਨ) ਸੇਂਟ ਫਰਾਂਸਿਸ ਕਾਨਵੇਂਟ ਸਕੂਲ ਮਾੜੀ ਪੰਨਵਾਂ ਵਿਚ ਮੈਨਜਰ ਸਾਜੀ ਥੋਮਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲੀ ਵਿਦਿਆਰਥੀਆਂ ਦੀ ਚੌਥੀ ਸਾਲਾਨਾਂ ਸਪੋਰਟਸ ਮੀਟ ਕਰਵਾਈ ਗਈ। ਇਸ ਸਲਾਨਾ ਸਪੋਰਟਸ ਮੀਟ ਵਿੱਚ ਹਰਦੀਪ ਸਿੰਘ ਫੌਜੀ ( ਜਿਲ੍ਹਾ ਪ੍ਰਧਾਨ) ਅਤੇ ਗੁਰਵਿੰਦਰ ਸਿੰਘ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ | ਇਸ ਸਲਾਨਾ ਸਪੋਰਟਸ ਮੀਟ ਵਿੱਚ ਨਰਸਰੀ ਕਲਾਸ ਦੇ ਬੱਚਿਆਂ ਨੇ 50 ਮੀਟਰ ਦੌੜ,ਡੱਡੂ ਦੌੜ ,ਸ਼ਟਲ ਰਨ, ਸਟੈਂਡਿੰਗ ਜੰਪ ਕੈਂਡੀਜ਼ ਚੁਣੋ, ਐਲ ਕੇ ਜੀ ਅਤੇ ਯੂ ਕੇ ਜੀ ਕਲਾਸ ਨੇ 50 ਮੀਟਰ ਦੌੜ, ਸਟੈਂਡਿੰਗ ਜੰਪ, ਡੱਡੂ ਛਾਲ,ਸ਼ਟਲ ਰਨ,ਵਨ ਲੈਗ ਰੇਸ,ਕੈਂਡੀਜ਼ ਚੁਣੋ ਅਤੇ ਕਲਾਸ ਪਹਿਲੀ ਅਤੇ ਦੂਸਰੀ ਨੇ 50 ਮੀਟਰ ਦੌੜ 100 ਮੀਟਰ ਦੌੜ ਸਟੈਂਡਿੰਗ ਜੰਪ,ਲੰਬੀ ਛਾਲ, ਇੱਕ ਲੱਤ ਦੀ ਦੌੜ| ਕਲਾਸ ਤੀਜੀ ਚੌਥੀ ਅਤੇ ਪੰਜਵੀ ਨੇ 100 ਮੀਟਰ, ਲੰਬੀ ਛਾਲ, ਸ਼ਾਟ-ਪੁੱਟ ਵਨ ਲੈਗ ਰੇਸ,ਸੈਕ ਰੇਸ, ਲੈਮਨ ਸਪੂਨ ਰੇਸ ਅਤੇ ਕਲਾਸ ਛੇਵੀਂ, ਸਤਵੀਂ ਅਤੇ ਅੱਠਵੀਂ ਨੇ 100,200 ਮੀਟਰ ਦੌੜ,ਡਿਸਕਸ ਥ੍ਰੋ, ਜੈਵਲੀਨ ਥ੍ਰੋ, ,ਲਾਂਗ ਜੰਪ, ਸ਼ਾਟ ਪੁੱਟ, ਰੱਸਾਕਸੀ, ਕਰਿਕਟ, ਬੈਲਟ ਰੈਸਲਿੰਗ, ਟਾਇਕਵਾਂਡੋ ਅਤੇ ਹੋਰ ਖੇਡਾਂ ਵਿਚ ਭਾਗ ਲੈ ਕੇ ਵੱਖ ਜਿੱਤਾਂ ਪ੍ਰਾਪਤ ਕੀਤੀਆਂ । ਮੁੱਖ ਮਹਿਮਾਨ ਹਰਦੀਪ ਸਿੰਘ ਫੌਜੀ ਨੇ ਦੱਸਿਆ ਕੇ ਸਕੂਲਾਂ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਉਣੀਆਂ ਬਹੁਤ ਜਰੂਰੀ ਹਨ | ਇਹ ਮੁਕਾਬਲੇ ਜਿੱਥੇ ਬੱਚਿਆਂ ਨੂੰ ਸਰੀਰਕ ਕੁਸ਼ਲਤਾ ਦਿਖਾਉਣ ਦਾ ਮੌਕਾ ਮਿਲਦਾ ਹੈ,ਉੱਥੇ ਹੀ ਬੱਚੇ ਦਿਮਾਗੀ ਤੌਰ ਤੇ ਮਜ਼ਬੂਤ ਬਣਦੇ ਹਨ ਇਨ੍ਹਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੈਨਜਰ ਸਾਜੀ ਥੋਮਸ, ਪ੍ਰਿੰਸੀਪਲ ਟੈਸੀ ਮੈਥਿਊ ਅਤੇ ਵਾਈਸ ਪ੍ਰਿੰਸੀਪਲ ਵੱਲੋਂ ਸਾਂਝੇ ਤੌਰ ਤੇ ਬੱਚਿਆਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ |

DIGITAL MEDIA NEWS LMI TV PUNJAB

JASPAL CHANDAN

11/19/20241 min read