ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ੀਦਕੀ ਕਸਬਾ ਘੁਮਾਣ ਦੇ ਥਾਣਾ ਮੁੱਖੀ ਵੱਲੋਂ ਇਲਾਕੇ ਦੇ ਪਿੰਡਾਂ ਦੇ ਸਰਪੰਚਾ ਨਾਲ ਕੀਤੀ ਗਈ ਮੀਟਿੰਗ। ਨਸ਼ਿਆਂ ਤੇ ਰੋਕਥਾਮ ਅਤੇ ਪਿੰਡਾ ਵਿੱਚ ਪੈਟਰੋਲਿੰਗ ਵਧਾਉਣ ਦੀ ਜ਼ਰੂਰਤ- ਅਰਮਿੰਦਰ ਸਿੰਘ ਮਿੰਟਾਂ

ਸ਼੍ਰੀ ਹਰਗੋਬਿੰਦਪੁਰ 03 ਜਨਵਰੀ 2025 (ਲਵਪ੍ਰੀਤ ਸਿੰਘ ਟਾਂਡਾ) ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਕਸਬਾ ਘੁਮਾਣ ਦੇ ਐਸ.ਐਚ.ਓ ਸਾਹਿਬ ਵਲੋਂ ਥਾਣੇ ਅਧੀਨ ਆਉਣ ਵਾਲੇ ਸਾਰੇ ਪਿੰਡਾਂ ਦੇ ਸਰਪੰਚਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਜਿੱਥੇ ਮੀਟਿੰਗ ਵਿੱਚ ਸਰਪੰਚਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਗਿਆ। ਇਸ ਮੌਕੇ ਮੀਟਿੰਗ ਦੌਰਾਨ, ਪਹੁੰਚੇ ਅਲੱਗ ਅਲੱਗ ਪਿੰਡਾ ਦੇ ਸਰਪੰਚਾਂ ਵੱਲੋਂ ਕਈ ਮਹੱਤਵਪੂਰਨ ਮੁੱਦੇ ਉੱਠਾਏ ਗਏ, ਜਿਨ੍ਹਾਂ ਵਿੱਚੋਂ ਮੁੱਖ ਰੂਪ ਵਿੱਚ ਦੋ ਮੁੱਦੇ ਚਰਚਾ ਵਿੱਚ ਰਹੇ ਜਿਵੇ ਕੇ ਨਸ਼ਿਆਂ ਤੇ ਰੋਕਥਾਮ ਅਤੇ ਦੂਸਰਾ ਪਿੰਡਾ ਵਿੱਚ ਪੈਟਰੋਲਿੰਗ ਵਧਾਉਣ ਦੀ ਜ਼ਰੂਰਤ। ਸਰਪੰਚਾਂ ਨੇ ਨਸ਼ਿਆਂ ਦੇ ਵਧਦੇ ਪ੍ਰਭਾਵ ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਦੇ ਖਾਤਮੇ ਲਈ ਸਖਤ ਕਾਰਵਾਈ ਦੀ ਮੰਗ ਕੀਤੀ। ਸਰਪੰਚਾਂ ਨੇ ਪਿੰਡਾਂ ਵਿੱਚ ਪੁਲਿਸ ਪੈਟਰੋਲਿੰਗ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਤਾਂ ਜੋ ਪਿੰਡਾਂ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਸਕੇ। ਐਸ.ਐਚ.ਓ ਘੁਮਾਣ ਨੇ ਸਰਪੰਚਾਂ ਦੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਲਈ ਯੋਗ ਕਦਮ ਚੁੱਕਣ ਦਾ ਭਰੋਸਾ ਦਿੱਤਾ। ਉਹਨਾਂ ਅਲੱਗ ਅਲੱਗ ਪਿੰਡਾਂ ਤੋਂ ਉਚੇਰੇ ਤੌਰ ਤੇ ਸਿਰਕਤ ਕੀਤੇ ਸਰਪੰਚਾ ਨੂੰ ਘੁਮਾਣ ਥਾਣੇ ਪਹੁੰਚ ਕੇ ਸੁਝਾਅ ਦੇਣ ਲਈ ਧੰਨਵਾਦ ਕੀਤਾ ਅਤੇ ਹਰ ਤਰਾ ਦੀ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਥਾਣਾ ਮੁੱਖੀ ਨੇ ਕਿਹਾ ਕੇ ਨਸ਼ਾ ਤਸਕਰੀ ਪੁਲਿਸ ਲਈ ਇਕ ਸਿਰਦਰਦੀ ਬਣੀ ਹੋਈ ਹੈ ਜਿਸ ਉੱਪਰ ਇਲਾਕੇ ਦੇ ਪਿੰਡਾਂ ਦੇ ਲੋਕਾ ਦੇ ਸਾਥ ਨਾਲ ਹੀ ਨਕੇਲ ਕਸੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਬਣੀ ਹੈ ਅਤੇ ਆਪਣਾ ਫਰਜ ਭਲੀ ਭਾਤੀ ਨਿਭਾ ਰਹੀ ਹੈ ਅਤੇ ਅਉਣ ਵਾਲੇ ਸਮੇਂ ਵਿੱਚ ਨਵੀ ਟੇਕਨੋਲਜੀ ਦਾ ਸਹਾਰਾ ਲੈ ਕਿ ਪੁਲਿਸ ਵੱਲੋਂ ਇਲਾਕੇ ਦੇ ਪਿੰਡਾ ਤੇ ਸਰਵਲੈਸ਼ ਦਾ ਵੀ ਪ੍ਰਬੰਧ ਕਰੇਗੀ ਤਾਂ ਜੋਂ ਹਰ ਤਰਾਂ ਦੀ ਗਲਤ ਐਕਟੀਵੀਟੀ ਤੇ ਵੀ ਨਕੇਲ ਕਸੀ ਜਾ ਸਕੇ।

DIGITAL MEDIA NEWS LMI TV PUNJAB

LOVEPREET SINGH MARI TANDA

1/3/20251 min read

My post content