ਅਣਪਛਾਤੇ ਵਿਅਕਤੀਆਂ ਵੱਲੋਂ ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਦੇ ਚੇਅਰਮੈਨ ਨਵਦੀਪ ਸਿੰਘ ਪੰਨੂ ਦੀ ਕਰੇਟਾ ਗੱਡੀ 'ਤੇ ਗੋਲੀਆਂ ਚਲਾ ਕੀਤਾ ਹਮਲਾ। ਹਮਲੇ ਵਿੱਚ ਵਾਲ ਵਾਲ ਬਚੇ ਨਵਦੀਪ ਸਿੰਘ ਪੰਨੂ।

ਸ਼੍ਰੀ ਹਰਗੋਬਿੰਦਪੁਰ 08 ਜਨਵਰੀ 2025 (ਜਸਪਾਲ ਚੰਦਨ) ਬੀਤੀ ਰਾਤ ਟਾਂਡਾ ਸ਼੍ਰੀ ਹਰਗੋਬਿੰਦਪੁਰ ਰੋਡ ਉੱਪਰ ਪਿੰਡ ਰਾੜਾ ਮੰਡ ਨੇੜੇ ਜਦੋਂ ਨਵਦੀਪ ਸਿੰਘ ਪੰਨੂ ਆਪਣੇ ਡਰਾਈਵਰ ਜਸ਼ਨ ਦੇ ਨਾਲ ਟਾਂਡਾ ਵੱਲੋਂ ਸ਼੍ਰੀ ਹਰਗੋਬਿੰਦਪੁਰ ਵੱਲ ਨੂੰ ਆ ਰਹੇ ਸਨ ਤਾਂ ਰਾਤ 11 ਵਜੇ ਦੇ ਕਰੀਬ ਉਸ ਦੀ ਕਰੇਟਾ ਗੱਡੀ ਤੇ ਰੜਾ ਮੰਡ ਬਿਆਸ ਦਰਿਆ ਪੁਲ ਨਜ਼ਦੀਕ ਕਿਸੇ ਅਨਪਛੱਤੇ ਵਿਅੱਕਤੀਆ ਵੱਲੋਂ ਫਾਇਰਿੰਗ ਕਰ ਦਿੱਤੀ। ਸੁਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਕਰੇਟਾ ਗੱਡੀ ਦੀ ਪਿਛਲੀ ਬਾਰੀ ਨਜ਼ਦੀਕ ਪੰਜ ਗੋਲ਼ੀਆਂ ਦੇ ਨਿਸ਼ਾਨ ਹਨ। ਇਹ ਹਮਲਾ ਕਿਉਂ ਅਤੇ ਕਿੰਨਾਂ ਹਾਲਾਤਾਂ ਵਿਚ ਹੋਇਆ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਟਾਂਡਾ ਪੁਲਿਸ ਇਸ ਦੀ ਜਾਂਚ ਵਿਚ ਜੁਟੀ ਹੋਈ ਹੈ। ਉਪਰੋਕਤ ਘਟਨਾ ਕਾਫੀ ਗੰਭੀਰ ਅਤੇ ਚਿੰਤਾਜਨਕ ਹੈ। ਨਗਰ ਕੌਂਸਲ ਦੇ ਚੇਅਰਮੈਨ ਨਵਦੀਪ ਸਿੰਘ ਪੰਨੂ ਤੇ ਹੋਏ ਇਸ ਹਮਲੇ ਨਾਲ ਸਪੱਸ਼ਟ ਹੁੰਦਾ ਹੈ ਕਿ ਹਮਲਾਵਰਾਂ ਨੇ ਇਸ ਨੂੰ ਪੂਰੀ ਯੋਜਨਾ ਨਾਲ ਅੰਜ਼ਾਮ ਦਿੱਤਾ ਹੈ। ਇਹ ਘਟਨਾ ਸ਼੍ਰੀ ਹਰਗੋਬਿੰਦਪੁਰ ਦੇ ਆਮਨ-ਚੈਨ ਨੂੰ ਝਟਕਾ ਦੇਣ ਵਾਲੀ ਹੈ। ਹਮਲੇ ਦੇ ਪਿੱਛੇ ਦੇ ਕਾਰਨ ਜਾਂ ਕਿਸੇ ਵੈਰ-ਵਿਰੋਧ ਦੀ ਪੁਸ਼ਟੀ ਹਾਲੇ ਤਕ ਨਹੀਂ ਹੋਈ, ਜੋ ਕਿ ਜਾਂਚ ਪੂਰੀ ਹੋਣ ਉੱਤੇ ਹੀ ਸਾਹਮਣੇ ਆਵੇਗਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਨਾ ਅਤੇ ਹਮਲਾਵਰਾਂ ਨੂੰ ਜਲਦੀ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਲਾਕੇ ਵਿੱਚ ਸੁਰੱਖਿਆ ਦੀ ਭਾਵਨਾ ਬਰਕਰਾਰ ਰਹੇ।.

DIGITAL MEDIA NEWS LMI TV PUNJAB

KAJAL KAUR

1/8/20251 min read

My post content