ਆਪਣੀ ਮੇਹਨਤ ਸਦਕਾ ਸਟਾਰ ਪਲੱਸ ਚੈਨਲ ਦੀ ਅਦਾਕਾਰਾ ਬਣੀ ਦਵਿੰਦਰ ਕੌਰ ਜੇ ਰਿਸ਼ਤਾ ਕਿਆ ਕਹਿਲਾਤਾ,ਤੇਰਾ ਮੇਰਾ ਡੋਰੀਆ ਚ ਕਰ ਚੁੱਕੀ ਹੈ ਸਫਲ ਰੋਲ

ਗੁਰਦਾਸਪੁਰ (ਜਸਪਾਲ ਚੰਦਨ) ਹਿੰਮਤੇ ਮਰਦ ਮਦਦੇ ਖ਼ੁਦਾ ਕਹਾਵਤ ਦੀ ਗੱਲ ਕਰੀਏ ਤਾਂ ਅਦਾਕਾਰਾ ਦਵਿੰਦਰ ਕੌਰ ਤੇ ਖ਼ੂਬ ਬੈਠਦੀ ਹੈ ਅਸੀਂ ਗੱਲ ਕਰਨ ਜਾਂ ਰਹੇ ਹਾਂ ਇੱਕ ਪੰਜਾਬਣ ਛੋਟੇ ਪਰਦੇ ਦੀ ਸਫਲ ਅਦਾਕਾਰਾ ਦਵਿੰਦਰ ਕੌਰ ਜੀ ਦੀ ਜਿਸਦਾ ਜਨਮ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਬਚਪਨ ਤੋਂ ਜਵਾਨੀ ਤੱਕ ਵਧੀਆ ਸਫ਼ਰ ਰਿਹਾ ਮਾਤਾ ਪਿਤਾ ਦੀ ਜੋ ਜ਼ੁਮੇਵਾਰੀ ਹੁੰਦੀ ਹੈ ਧੀ ਦੀ ਡੋਲੀ ਤੋਰਨੀ ਉਹ ਨਿਭਾਈ ਗਈ ਪਰ ਦਵਿੰਦਰ ਕੌਰ ਜੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਬਹੁਤਾ ਚਿਰ ਨਾਂ ਟਿੱਕ ਸਕੀਆਂ ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ ਜੀਵਨ ਸਾਥੀ ਅਧਵਾਟੇ ਸਾਥ ਛੱਡ ਗਿਆ ਫਿਰ ਦਵਿੰਦਰ ਕੌਰ ਜੀ ਦਾ ਸਫਰ ਚਨੌਤੀ ਬਣ ਗਿਆ ਦਵਿੰਦਰ ਕੌਰ ਜੀ ਨੇ ਬੁਟੀਕ ਦਾ ਦਿਨ ਰਾਤ ਕੰਮ ਕਰਕੇ ਆਪਣੀਆਂ ਤਿੰਨ ਧੀਆਂ ਨੂੰ ਚੰਗੀ ਪਰਵਰਿਸ਼, ਚੰਗੀ ਸਿੱਖਿਆ ਪ੍ਰਾਪਤ ਕਰਵਾਈ ਜ਼ਿਮੇਵਾਰੀ ਨਿਭਾਉਣ ਉਪਰੰਤ ਬੇਟੀਆਂ ਵਲੋਂ ਜ਼ੋਰ ਪਾਉਣ ਤੇ ਫ਼ਿਲਮੀ ਦੁਨੀਆ ਵਿੱਚ ਕਿਸਮਤ ਅਜ਼ਮਾਉਣ ਲਈ ਕਿਹਾ ਕਿਉਂਕਿ ਦਵਿੰਦਰ ਕੌਰ ਜੀ ਨੂੰ ਸ਼ੁਰੂ ਤੋਂ ਹੀ ਫ਼ਿਲਮੀ ਪਰਦੇ ਦੀ ਲਗਣ ਸੀ ਪਰ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਕੋਈ ਢੁਕਵਾਂ ਅਵਸਰ ਨਹੀਂ ਸੀ ਮਿਲਿਆ ਬੇਟੀਆਂ ਵੱਲੋਂ ਹਿੰਮਤ ਦਿੱਤੀ ਤਾਂ ਦਵਿੰਦਰ ਕੌਰ ਜੀ ਅੱਠ ਨੌਂ ਸਾਲ ਪਹਿਲਾਂ ਫਿਲਮ ਨਗਰੀ ਮੁਬੰਈ ਸ਼ਿਫਟ ਹੋ ਗਏ ਜਿਥੇ ਸ਼ੁਰੂਆਤੀ ਮੁਸ਼ਕਿਲਾਂ ਤੋਂ ਬਾਅਦ ਸਟਾਰ ਪਲੱਸ ਚੈਨਲ ਦੇ ਸੁਪਰ ਡੁੱਪਰ ਸੀਰੀਅਲ,,,ਜੇ ਰਿਸ਼ਤਾ ਕਿਆ ਕਹਿਲਾਤਾ ਹੈ ਵਿੱਚ ਬ੍ਰੇਕ ਮਿਲਿਆ ਜਿਸ ਨਾਲ ਦਵਿੰਦਰ ਕੌਰ ਜੀ ਦਾ ਛੋਟੇ ਪਰਦੇ ਦਾ ਸਫਰ ਸ਼ੁਰੂ ਹੋਇਆ ਉਸਤੋਂ ਬਾਅਦ ਸਫਲ ਸੀਰੀਅਲ ਤੇਰਾ ਮੇਰਾ ਡੋਰੀਆ ਵਿੱਚ ਵੀ ਵਧੀਆ ਰੋਲ ਨਿਭਾ ਚੁੱਕੇ ਹਨ ਅਤੇ ਕਈ ਨਾਮਵਰ ਸੀਰੀਅਲ ਨਿਰਮਾਤਾ ਦਵਿੰਦਰ ਕੌਰ ਜੀ ਨੂੰ ਲੈ ਕੇ ਵੱਡੇ ਸੀਰੀਅਲ ਬਣਾਉਣ ਲਈ ਸੋਚ ਰਹੇ ਹਨ ਅੱਜ ਦੀ ਗੱਲ ਕਰੀਏ ਤਾਂ ਦਵਿੰਦਰ ਕੌਰ ਜੀ ਨੂੰ ਦਿੱਲੀ ਮੁੰਬਈ ਹਰਿਆਣਾ ਪੰਜਾਬ ਵਿੱਚ ਵੱਡੇ ਵੱਡੇ ਸਮਾਗਮ, ਸਕੂਲ ਈਵੈਂਟ ਵਿੱਚ ਬਤੌਰ ਸੈਲੀਬ੍ਰਿਟੀ ਦੇ ਤੌਰ ਤੇ ਸ਼ਾਮਿਲ ਹੋ ਰਹੇ ਹਨ ਵੱਡੇ ਪਰਦੇ ਦੇ ਸਵਾਲ ਦੇ ਜਵਾਬ ਵਿੱਚ ਅਦਾਕਾਰਾ ਦਵਿੰਦਰ ਕੌਰ ਜੀ ਨੇ ਕਿਹਾ ਕਿ ਮੈ ਪੰਜਾਬਣ ਹਾਂ ਪੰਜਾਬ ਆ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ ਮੈਂ ਜਦੋ ਵੀ ਪੰਜਾਬ ਆਉਂਦੀ ਹਾਂ ਤਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਜ਼ਰੂਰ ਨਤਮਸਤਕ ਹੁੰਦੀ ਹਾਂ ਅਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਜਲਦੀ ਹੀ ਪੰਜਾਬੀ ਫਿਲਮ ਵਿੱਚ ਵਧੀਆ ਅਤੇ ਵੱਡੇ ਰੋਲ਼ ਨਾਲ ਦਰਸ਼ਕਾਂ ਦੇ ਰੂਬਰੂ ਹੋਵਾਗੀ ਧੰਨਵਾ

DIGITAL MEDIA NEWS LMI TV PUNJAB

KAJAL KAUR

1/8/20251 min read

My post content