ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਆਗੂ ਸੋਹਣ ਸਿੰਘ ਗਿੱਲ ਦੇ ਭੋਗ ਤੇ ਵੱਖ ਵੱਖ ਆਗੂਆ ਵਲੋ ਸਰਧਾਂਜਲੀ ਭੇਟ।
ਗੁਰਦਾਸਪੁਰ 18ਨਵੰਬਰ ( ਜਸਪਾਲ ਚੰਦਨ) ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੇ ਆਗੂ ਸਰਦਾਰ ਸੋਹਣ ਸਿੰਘ ਗਿੱਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਓਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਦੇ ਭੋਗ ਓਹਨਾਂ ਦੇ ਪਿੰਡ ਆਵਣ ਵਿਖੇ ਪਾਏ ਗਏ।ਇਸ ਮੌਕੇ ਪੁੱਜੇ ਵੱਖ ਵੱਖ ਆਗੂਆ ਵਲੋ ਸੋਹਣ ਸਿੰਘ ਗਿੱਲ ਨੂੰ ਸਰਧਾਂਜਲੀ ਭੇਟ ਕਰ ਓਹਨਾਂ ਵਲੋ ਕੀਤੇ ਸੰਘਰਸਾਂ ਨੂੰ ਯਾਦ ਕੀਤਾ ਗਿਆ।ਇਸ ਮੌਕੇ ਪੁੱਜੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਸੋਹਣ ਸਿੰਘ ਗਿੱਲ ਜਥੇਬੰਦੀ ਦਾ ਸੰਘਰਸ਼ੀ ਯੋਧਾ ਸੀ,ਜਥੇਬੰਦੀ ਦੇ ਵਧਾਰੇ ਪਸਾਰੇ ਵਿਚ ਸੋਹਣ ਸਿੰਘ ਨੇ ਵੱਡਾ ਯੋਗਦਾਨ ਪਾਇਆ ਅਤੇ ਜੌਨ ਦੇ ਨਾਲ ਨਾਲ ਜਿਲਾ ਵਿਚ ਵੀ ਵੱਡੀ ਭੂਮਿਕਾ ਨਿਭਾਈ।ਸੋਹਣ ਦੇ ਜਾਣ ਨਾਲ ਜਥੇਬੰਦੀ ਨੂੰ ਵੱਡਾ ਘਾਟਾ ਪਿਆ ਹੈ।ਚੁਤਾਲਾ ਸਾਹਿਬ ਨੇ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਵਿਚ ਜਿੱਤ ਹਾਸਲ ਕਰ ਸੋਹਣ ਸਿੰਘ ਨੂੰ ਸੱਚੀ ਸ਼ਰਧਾਂਜਲੀ ਭੇਟ ਹੋਵੇਗੀ। ਇਸ ਮੌਕੇ ਜਥੇਬੰਦੀ ਵੱਲੋਂ ਸੋਹਣ ਸਿੰਘ ਜੀ ਦੇ ਭਰਾ ਲਖਵਿੰਦਰ ਸਿੰਘ ਨੂੰ ਜਥੇਬੰਦੀ ਦੇ ਸਿਧਾਂਤ ਅਨੁਸਾਰ ਸਿਰਪਾਓ ਸਾਹਿਬ ਭੇਟ ਕਰ ਨਾਲ ਹਰ ਵੇਲੇ ਪਰਿਵਾਰ ਨਾਲ ਚੱਲਣ ਦਾ ਵਿਸ਼ਵਾਸ ਦਿਵਾਇਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰਧਾਨ ਹਰਦੀਪ ਸਿੰਘ ਫੋਜੀ,ਨਿਸ਼ਾਨ ਸਿੰਘ,ਕੈਪਟਨ ਸ਼ਮਿੰਦਰ ਸਿੰਘ,ਕਵਲਪ੍ਰੀਤ ਸਿੰਘ ਕਾਕੀ,ਠਾਕੁਰ ਬਲਰਾਜ ਸਿੰਘ,ਖੇਤੀ ਸੰਸਥਾਨ ਤੋ ਅਮਿੰਦਾਰ ਦੱਤ,ਅੰਮ੍ਰਿਤਪਾਲ ਕੌਰ,ਪਗੜੀ ਸੰਭਾਲ ਲਹਿਰ ਤੋ ਸਤਨਾਮ ਸਿੰਘ ਬਾਗੜੀਆ,ਉਗਰਾਹਾਂ ਜਥੇਬੰਦੀ ਤੋ ਬੀਬੀ ਦਵਿੰਦਰ ਕੌਰ,ਮਾਸਟਰ ਸੀਸਮ ਸਿੰਘ,ਅਤੇ ਹੋਰ ਵੱਖ ਵੱਖ ਆਗੂਆ ਨੇ ਸੋਹਣ ਸਿੰਘ ਗਿੱਲ ਨੂੰ ਸਟੇਜ ਤੋਂ ਸਰਧਾਂਜਲੀ ਭੇਟ ਕੀਤੀ ਗਈ।.
DIGITAL MEDIA NEWS LMI TV PUNJAB
My post content
