ਪਾਵਰ ਕਾਮ ਤੇ ਟਰਾਸਕੋ ਪੈਨਸ਼ਨ ਯੂਨੀਅਨ ਸਰਕਲ ਗੁਰਦਾਸਪੁਰ ਦੀ ਮੀਟਿੰਗ ਹੋਈ ,, ਦਵਿੰਦਰ ਸਿੰਘ ਸੈਣੀ,

ਗੁਰਦਾਸਪੁਰ (ਜਸਪਾਲ ਚੰਦਨ) ਪਾਵਰ ਕਾਮ ਤੇ ਟਰਾਸਕੋ ਪੈਨਸ਼ਨ ਯੂਨੀਅਨ ਸਰਕਲ ਗੁਰਦਾਸਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਹਜਾਰਾ ਸਿੰਘ ਗਿੱਲ ਦੀ ਅਗਵਾਈ ਹੇਠ ਕਾਦੀਆ ਮੰਡਲ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਸਟੇਟ ਆਗੂ ਵਰਕਿੰਗ ਜਨਰਲ ਸਕੱਤਰ ਨਰਿੰਦਰ ਕੁਮਾਰ ਬਲ ਵਿਸ਼ੇਸ਼ ਤੌਰ ਤੇ ਸਾਮਿਲ ਹੋਏ। ਮੀਟਿੰਗ ਵਿੱਚ ਸਕੱਤਰ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪਾਵਰ ਕਾਮ ਦੇ ਪੈਨਸ਼ਨਰਜ ਜੋ ਕਿ 75 ਸਾਲ ਪੂਰੇ ਕਰ ਚੁੱਕੇ ਹਨ ਉਨਾ.ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਵਿਚਾਰ ਕੀਤਾ ਗਿਆ ਮੀਟਿੰਗ ਵਿੱਚ ਪੈਨਸ਼ਨਰਜ ਦੀਆ ਭਖਦੀਆਂ ਮੰਗਾ ਤੇ ਚਰਚਾ ਕੀਤੀ ਗਈ ਜਿਸ ਵਿੱਚ ਪੇ ਸਕੇਲ 1.1.2016 ਤੋ ਬਕਾਇਆ, 2.59 ਨਾਲ ਸੋਧ ਕਰਨੀ, ਡੀ.ਏ ਦੀਆ ਬਕਾਇਆ ਕਿਸ਼ਤਾ ਤੇ ਬਕਾਇਆ, ਕੈਸ਼ ਲੈਸ ਸਕੀਮ ਮੁੜ ਬਹਾਲ ਕਰਨਾ ਆਦਿ ਮੁੱਖ ਮੰਗਾ ਹਨ ਪਰ ਸਰਕਾਰ ਦਾ ਇਹਨਾ ਮੰਗਾ ਵਲ ਕੋਈ ਧਿਆਨ ਨਹੀ ਸਰਕਾਰ ਡੰਗ ਟਪਾਊ ਨੀਤੀ ਤਹਿਤ ਕੰਮ ਕਰ ਰਹੀ ਹੈ ਮੀਟਿੰਗ ਵਿੱਚ ਹਾਜ਼ਰ ਸਾਥੀਆ ਨੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਅੱਜ ਬਹੁਤ ਸਾਰੇ ਪੈਨਸ਼ਨਰ ਅਪਨਾ ਬਕਾਇਆ ਉਡੀਕਦੇ ਇਸ ਦੁਨੀਆ ਤੋ ਜਾ ਚੁੱਕੇ ਹਨ ਪਰ ਸਰਕਾਰ ਦੇ ਕੰਨਾ ਤੇ ਜੂੰ ਤੱਕ ਨਹੀ ਸਰਕੀ ਅਜ ਦੀ ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਤੌਰ ਤੇ ਨਿਰਮਲ ਸਿੰਘ ਬਸਰਾ, ਪ੍ਰੇਮ ਸਾਗਰ, ਬਾਵਾ ਸਿੰਘ, ਗੁਰਮੇਜ ਸਿੰਘ ਬੁੱਟਰ, ਸੁਖਦੇਵ ਸਿੰਘ ਰਿਆੜ, ਸਰਜੀਤ ਸਿੰਘ ਰਿਆੜ, ਕੁਲਵੰਤ ਸਿੰਘ ਕਲੇਰ, ਮਹਿੰਦਰ ਸਿੰਘ, ਹਰਕਿਰਪਾਲ ਸਿੰਘ ਸੋਹਲ, ਪਰਮਜੀਤ ਸਿੰਘ ਕੋਟ, ਰੂਪ ਲਾਲ, ਹਰਦੀਪ ਸਿੰਘ ਜੇ.ਈ, ਸਤਨਾਮ ਸਿੰਘ ਖਾਰਾ, ਰਵੇਲ ਸਿੰਘ ਕਲੇਰ ਆਦਿ ਹਾਜ਼ਰ ਸਨ।

Jaspal Chandan

1/18/20251 min read

My post content