
ਦਿਵਿਆ ਬਹਿਲ ਕਰ ਰਹੀ ਹੈ ਇੱਕ ਅਲੱਗ ਤਰ੍ਹਾਂ ਦੀ ਸੇਵਾ
ਗੁਰਦਾਸਪੁਰ (ਜਸਪਾਲ ਚੰਦਨ) 10 ਨਵੰਬਰ 2024 ਦੁਨੀਆਂ ਵਿੱਚ ਲੋਕ ਕਈ ਤਰ੍ਹਾਂ ਦੀ ਸੇਵਾ ਕਰਦੇ ਹਨ ਪਰ ਦਿਵਿਆ ਬਹਿਲ ਨਾਮਕ ਲੜਕੀ ਪਿਛਲੇ ਲੰਮੇ ਸਮੇਂ ਤੋਂ ਅਲੱਗ ਤਰ੍ਹਾਂ ਦੀ ਸੇਵਾ ਕਮਾ ਰਹੀ ਹੈ ਦਿਵਿਆ ਬਹਿਲ ਪੋਸਟ ਆਫਿਸ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਨੌਕਰੀ ਕਰਦੀ ਹੈ ਔਰ ਨੌਕਰੀ ਦੇ ਟਾਈਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹ ਸੜਕਾਂ ਅਤੇ ਮੁਹੱਲਿਆਂ ਵਿੱਚ ਬਿਮਾਰ ਕੁੱਤਿਆਂ ਨੂੰ ਜਾਂ ਜਿਨਾਂ ਦੇ ਰੋਡ ਐਕਸੀਡੈਂਟ ਵਿੱਚ ਸੱਟ ਲੱਗ ਜਾਂਦੀ ਹੈ ਆਪਣੇ ਕੋਲੋਂ ਇਲਾਜ ਕਰਾਉਂਦੀ ਹੈ ਅਤੇ ਅਤੇ ਮਲਮ ਪੱਟੀ ਵੀ ਆਪ ਕਰਦੀ ਹੈ ਇਸ ਤੋਂ ਇਲਾਵਾ ਰੋਜਾਨਾ ਲਗਭਗ ਦਸ ਕੁੱਤਿਆਂ ਦਾ ਭੋਜਨ ਆਪਣੇ ਨਾਲ ਲੈ ਕੇ ਤੁਰਦੀ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਛ ਛੋਟੇ ਛੋਟੇ ਕੁੱਤੇ ਦਿਵਿਆ ਦੇ ਆਉਣ ਦਾ ਇੰਤਜ਼ਾਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਉਸ ਕੋਲੋਂ ਖਾਣਾ ਖਾਂਦੇ ਹਨ ਦਿਵਿਆ ਬਹਿਲ ਉਹਨਾਂ ਨੂੰ ਬਹੁਤ ਪਿਆਰ ਨਾਲ ਖਾਣਾ ਖਵਾਉਂਦੀ ਹੈ ਅਤੇ ਲੋੜ ਅਨੁਸਾਰ ਦਵਾਈ ਅਤੇ ਮਲਮ ਪੱਟੀ ਵੀ ਕਰਦੀ ਹੈ ਜੋ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਿਵਿਆ ਪਹਿਲ ਨੇ ਪਹਿਲਾਂ ਤਾਂ ਪ੍ਰੈਸ ਵਿੱਚ ਫੋਟੋ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜੋਰ ਪਾਉਣ ਤੇ ਦਿਵਿਆ ਬਹਿਲ ਨੇ ਕਿਹਾ ਕਿ ਮੈਂ ਕੋਈ ਐਨ ਜੀ ਓ ਨਹੀਂ ਚਲਾ ਰਹੀ ਆਪਣੇ ਕੋਲੋਂ ਸਰਦਾ ਬਣਦਾ ਹਿੱਸਾ ਕੱਢਦੀ ਹਾਂ ਉਥੇ ਹੀ ਦਿਵਿਆ ਬਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਜਾਨਵਰ ਇੱਕ ਇਨਸਾਨ ਦੇ ਭਰੋਸੇ ਅਤੇ ਆਸਰੇ ਨਾਲ ਰਹਿੰਦੇ ਹਨ ਸੋ ਸਾਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਇੱਕ ਵਕਤ ਦਾ ਖਾਣਾ ਬਚਾ ਕੇ ਇਹਨਾਂ ਜਾਨਵਰਾਂ ਵਿੱਚ ਵੰਡਿਆ ਜਾਵੇ ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਇਨਸਾਨ ਨਾਲੋਂ ਵੱਧ ਵਫਾਦਾਰ ਰਹਿਣ ਵਾਲਾ ਇਹ ਜਾਨਵਰ ਹੈ
DIGITAL MEDIA NEWS LMI TV PUNJAB
My post content
