ਜਲੰਧਰ ਦਿਹਾਤੀ ਪੁਲਿਸ ਵੱਲੋਂ ਚੋਰੀ ਮਾਮਲੇ ਦੀ ਗੁੱਥੀ ਸੁਲਝਾਈ, ਚੋਰੀ ਦੇ ਮੋਟਰਸਾਈਕਲ ਸਮੇਤ ਦੋਸ਼ੀ ਗ੍ਰਿਫ਼ਤਾਰ*

ਜਲੰਧਰ 24 ਸਿਤੰਬਰ (ਰਮੇਸ। ਗਾਬਾ) ਸ੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਤੇ ਅਪਰਾਧੀਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਰਾਏ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਜੀ ਦੀ ਰਹਿਨਮਾਈ ਹੇਠ ਅਤੇ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਜੀ' ਦੀ ਅਗਵਾਈ ਹੇਠ ਐਸ.ਆਈ: ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਮੁੱਕਦਮਾ ਨੰਬਰ 73 ਮਿਤੀ 22.09.2025 ਭ/ਦ 303 (2) ਬੀ.ਐਨ.ਐੱਸ. ਥਾਣਾ ਪਤਾਰਾ ਜਿਲਾ ਜਲੰਧਰ ਦਿਹਾਤੀ ਵਿਚ ਦੋਸ਼ੀਆ 1. ਸੁਖਜਿੰਦਰ ਸਿੰਘ ਉਰਫ ਸੋਢੀ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਜਗਪਾਲਪੁਰ ਜਿਲਾ ਕਪੂਰਥਲਾ ਅਤੇ ਪ੍ਰਦੀਪ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਜਗਪਾਲਪੁਰ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਮੁੱਕਦਮਾ ਹਜਾ ਵਿਚ ਚੋਰੀ ਕੀਤਾ ਮੋਟਰਸਾਈਕਲ ਨੰਬਰੀ PB08-DP-0816 ਮਾਰਕਾ ਸਪਲੈਡਰ ਨੂੰ ਬਰਾਮਦ ਕੀਤਾ ਗਿਆ ਤੇ ਦੋਸ਼ੀਆਨ ਵੱਲ ਮੁੱਕਦਮਾ ਹਜਾ ਵਿਚ ਚੋਰੀ ਕੀਤੇ ਮੋਟਰਸਾਈਕਲ ਨੰਬਰੀ PB08-DP-0816 ਮਾਰਕਾ ਸਪਲੈਡਰ ਦੀ ਆਰ.ਸੀ ਅਤੇ ਹੋਰ ਕਾਗਜਾਤ ਖੁਰਦ ਬੁਰਦ ਕਰਨ ਤੇ ਮੁੱਕਦਮਾ ਹਜਾ ਵਿਚ ਜੁਰਮ 238 ਬੀ.ਐਨ.ਐਸ ਦਾ ਵਾਧਾ ਕੀਤਾ ਗਿਆ। ਜਿਹਨਾ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਮੁੱਖ ਅਫਸਰ ਥਾਣਾ ਨੇ ਦੱਸਿਆ ਕਿ ਮਾੜੇ ਅਨਸਰਾ ਤੇ ਅਪਰਾਧ ਕਰਨ ਵਾਲੇ ਅਪਰਾਧੀਆ ਨੂੰ ਬਿੱਲਕੁਲ ਵੀ ਬਖਸ਼ਿਆ ਨਹੀ ਜਾਵੇਗਾ।

PUBLISHED BY LMI DAILY NEWS PUNJAB

Ramesh Gaba

9/24/20251 min read

photo of white staircase
photo of white staircase

My post content