ਸਰਕਾਰੀ ਆਈ.ਟੀ.ਆਈ. ਲਾਜਪਤ ਨਗਰ ਵਿਖੇ ਵੱਖ-ਵੱਖ ਕੋਰਸਾਂ ਲਈ ਦਾਖ਼ਲੇ ਜਾਰੀ 30 ਸਤੰਬਰ ਤੱਕ ਲਿਆ ਜਾ ਸਕਦੈ ਦਾਖ਼ਲਾ
ਜਲੰਧਰ, 26 ਸਤੰਬਰ(ਰਮੇਸ਼ ਗਾਬਾ): ਸਰਕਾਰੀ ਆਈ.ਟੀ.ਆਈ.ਲਾਜਪਤ ਨਗਰ ਵਿਖੇ ਵੱਖ-ਵੱਖ ਕੋਰਸਾਂ ਲਈ ਦਾਖਲੇ ਜਾਰੀ ਹਨ। ਪ੍ਰਿੰਸੀਪਲ ਜਸਮਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿਖੇ ਕੌਪਾ (ਕੰਪਿਊਟਰ ਕੋਰਸ), ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ, ਡਰੈੱਸ ਮੈਕਿੰਗ, ਸਵਿੰਗ ਟੈਕਨਾਲੋਜੀ (ਕਟਾਈ-ਸਿਲਾਈ), ਸਰਫੇਸ ਓਰਨਾਮੈਂਟ (ਕਢਾਈ), ਕੋਸਮੋਟੇਲੋਜੀ (ਬਿਊਟੀਸ਼ਨ) ਦੇ ਕੋਰਸ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਸੈਸ਼ਨ 2025-26 ਤੋਂ ਇੰਜੀਨੀਅਰਿੰਗ ਕੋਰਸ ਜਿਵੇਂ ਕਿ ਸੀ. ਐਨ. ਸੀ. ਮਸ਼ੀਨਿੰਗ ਟੈਕਨੀਸ਼ੀਅਨ, ਐਡੀਟਿਵ ਮੈਨੂੰਫੈਕਚਰਿੰਗ ਟੈਕਨੀਸ਼ੀਅਨ (3 ਡੀ ਪ੍ਰਿੰਟਿੰਗ), ਕੰਪਿਊਟਰ ਏਡਿਡ ਕਢਾਈ, ਇਲੈਕਟ੍ਰੀਸ਼ੀਅਨ, ਡਿਜੀਟਲ ਫੋਟੋਗ੍ਰਾਫਰ, ਮਲਟੀਮੀਡੀਆ ਐਨੀਮੇਸ਼ਨ ਐਂਡ ਸਪੈਸ਼ਲ ਇਫੈਕਟਸ, ਸਟੈਨੋਗ੍ਰਾਫਰ (ਇੰਗਲਿਸ਼) ਵੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਲੜਕੇ ਤੇ ਲੜਕੀਆਂ ਦੋਵੇਂ ਦਾਖ਼ਲਾ ਲੈ ਸਕਦੇ ਹਨ ਅਤੇ ਦਾਖ਼ਲਾ ਲੈਣ ਦੀ ਅੰਤਿਮ ਮਿਤੀ 30-09-2025 ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਮੁਫ਼ਤ ਰਜਿਸਟ੍ਰੇਸ਼ਨ ਲਈ ਫੋਨ ਨੰਬਰ 94174-10589, 98764-24777 ਅਤੇ 98789-02448 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਸਿਖਿਆਰਥੀਆਂ ਲਈ ਟਿਊਸ਼ਨ ਫੀਸ ਕੇਵਲ 150 ਰੁਪਏ ਸਲਾਨਾ ਹੈ। ਉਨ੍ਹਾਂ ਕਿਹਾ ਕਿ ਕੋਰਸ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸੰਸਥਾ ਵਚਨਬੱਧ ਹੈ।
PUBLISHED BY LMI DAILY NEWS PUNJAB
My post content
