*ਪ੍ਰਗਟ ਸਿੰਘ ਦੇ ਬਿਆਨਾਂ ਦੀ ਰਾਜਵਿੰਦਰ ਕੌਰ ਥਿਆੜਾ ਵੱਲੋਂ ਤੀਖੀ ਨਿੰਦਾ – "ਤਿੰਨ ਵਾਰ ਮੌਕਾ ਮਿਲਣ ਦੇ ਬਾਵਜੂਦ ਕੈਂਟ ਲਈ ਕੀ ਕੀਤਾ?"*

ਜਲੰਧਰ, 3 ਸਤੰਬਰ (ਰਮੇਸ਼ ਗਾਬਾ) ਜਲੰਧਰ ਕੈਂਟ ਹਲਕੇ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਗਏ ਬਿਆਨ ਦੀ ਤੀਖੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਘੜੀਆਂ ਵਿੱਚ ਲੋਕਾਂ ਦੀ ਸਹਾਇਤਾ ਕਰਨ ਦੀ ਬਜਾਏ ਪ੍ਰਗਟ ਸਿੰਘ ਵਰਗੇ ਨੇਤਾ ਕੇਵਲ ਰਾਜਨੀਤਿਕ ਬਿਆਨਾਂ ਤੱਕ ਹੀ ਸੀਮਤ ਰਹਿੰਦੇ ਹਨ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਪਹਿਲ ਦੇ ਕੇ ਜਨਤਾ ਨਾਲ ਮੋਹਰੀ ਖੜ੍ਹ ਕੇ ਕੰਮ ਕੀਤਾ ਹੈ। *ਰਾਜਵਿੰਦਰ ਕੌਰ ਥਿਆੜਾ ਨੇ ਸਵਾਲ ਉਠਾਇਆ ਕਿ* – *"ਪ੍ਰਗਟ ਸਿੰਘ ਜੀ, ਤੁਸੀਂ ਖ਼ੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੀ ਯੋਗਦਾਨ ਪਾਇਆ? ਕੀ ਕਦੇ ਮਦਦ ਸਮੱਗਰੀ ਪਹੁੰਚਾਉਣ ਜਾਂ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ-ਦਰਦ ਸਾਂਝਾ ਕਰਨ ਲਈ ਤੁਸੀਂ ਮੈਦਾਨ ਵਿੱਚ ਨਜ਼ਰ ਆਏ? *ਸਿਰਫ ਫੋਟੋਆਂ ਖਿਚਵਾਉਣ ਤੱਕ ਹੀ ਸੀਮਿਤ ਹੋ ਤੁਸੀਂ।"* ਉਨ੍ਹਾਂ ਨੇ ਹੋਰ ਤਿੱਖਾ ਸਵਾਲ ਉਠਾਇਆ ਕਿ – "ਪ੍ਰਗਟ ਸਿੰਘ ਜੀ, ਤੁਹਾਨੂੰ ਕੈਂਟ ਦੇ ਲੋਕਾਂ ਨੇ ਤਿੰਨ ਵਾਰ ਐੱਮ ਐਲ ਏ ਬਣਾ ਕੇ ਮੌਕਾ ਦਿੱਤਾ, ਤੁਸੀਂ ਦੱਸੋ ਕਿ ਕੈਂਟ ਦੇ ਲੋਕਾਂ ਲਈ ਕੀ ਕੀਤਾ?" ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸੰਭਵ ਸਰੋਤ ਲਗਾ ਕੇ ਲੋਕਾਂ ਦੀ ਸਹਾਇਤਾ ਕਰ ਰਹੀ ਹੈ ਅਤੇ ਹਰੇਕ ਪੀੜਤ ਪਰਿਵਾਰ ਤੱਕ ਰਾਹਤ ਪਹੁੰਚਾਣ ਲਈ ਵਚਨਬੱਧ ਹੈ। "ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਜ਼ਮੀਨ ‘ਤੇ ਕੰਮ ਕਰਨਾ ਹੀ ਅਸਲੀ ਸੇਵਾ ਹੈ, ਨਾ ਕਿ ਕਾਗਜ਼ੀ ਬਿਆਨਬਾਜ਼ੀ,"

PUBLISHED BY LMI DAILY NEWS PUNJAB

Ramesh Gaba

9/3/20251 min read

white concrete building during daytime
white concrete building during daytime

My post content