ਗੁਰਦਾਸਪੁਰ ਦੇ ਸਾਦੂਚੱਕ ‘ਚ ਜਵਾਈ ਵੱਲੋਂ ਸਹੁਰੇ ਘਰ ਹਮਲਾ, ਦੋ ਬੱਚਿਆਂ ਦਾ ਅਗਵਾਹ

ਗੁਰਦਾਸਪੁਰ, 26 ਸਿਤੰਬਰ (ਜਸਪਾਲ ਚੰਦਨ) – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਾਦੂਚੱਕ ਵਿੱਚ ਅੱਜ ਸਵੇਰੇ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਜਾਣਕਾਰੀ ਮੁਤਾਬਕ ਇੱਕ ਜਵਾਈ ਆਪਣੇ ਹਥਿਆਰਬੰਦ ਸਾਥੀਆਂ ਨਾਲ ਸਹੁਰੇ ਘਰ ਵਿੱਚ ਦਾਖਲ ਹੋਇਆ ਅਤੇ ਜਬਰਦਸਤੀ ਆਪਣੇ ਦੋ ਬੱਚਿਆਂ ਨੂੰ ਅਗਵਾਹ ਕਰ ਲੈ ਗਿਆ। ਇਹ ਪੂਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਮਾਮਲੇ ਬਾਰੇ ਮਹਿਲਾ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਤਰਨ ਤਾਰਨ ਦੇ ਮਨਦੀਪ ਸਿੰਘ ਔਲਖ ਨਾਲ ਹੋਇਆ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਦੋਵਾਂ ਵਿੱਚ ਘਰੇਲੂ ਕਲੇਸ਼ ਚੱਲ ਰਿਹਾ ਸੀ। ਉਸਦੇ ਮੁਤਾਬਕ ਅਦਾਲਤ ਨੇ ਬੱਚਿਆਂ ਦੀ ਕਸਟਡੀ ਮਾਂ ਨੂੰ ਦਿੱਤੀ ਹੋਈ ਸੀ, ਪਰ ਅੱਜ ਮਨਦੀਪ ਸਿੰਘ ਆਪਣੇ ਸਾਥੀਆਂ ਸਮੇਤ ਸਹੁਰੇ ਘਰ ਵਿੱਚ ਦਾਖਲ ਹੋਇਆ ਅਤੇ ਹਥਿਆਰਾਂ ਦੀ ਨੋਕ ‘ਤੇ ਬੱਚਿਆਂ ਨੂੰ ਲੈ ਗਿਆ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਹਮਲਾਵਰਾਂ ਨੂੰ ਘਰ ਵਿੱਚ ਦਾਖਲ ਹੁੰਦੇ ਅਤੇ ਕੁਝ ਹੀ ਮਿੰਟਾਂ ਵਿੱਚ ਬੱਚਿਆਂ ਨੂੰ ਚੁੱਕ ਕੇ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਪਛਾਣ ਤੇ ਬੱਚਿਆਂ ਦੀ ਬਰਾਮਦੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਮਾਂ ਦੀ ਗੋਦ ਖਾਲੀ ਹੋਈ ਬੱਚਿਆਂ ਨਾਲ ਭਰੀ ਜਾਂਦੀ ਹੈ।

PUBLISHED BY LMI DAILY NEWS PUNJAB

Jaspal Chandan

9/26/20251 min read

white concrete building
white concrete building

My post content