ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਵੱਡੀ ਮਾਤਰਾ ਵਿਚ ਨਸ਼ਿਆਂ ਦਾ ਪਾਰਦਰਸ਼ੀ ਤਰੀਕੇ ਨਾਲ ਨਸ਼ਟਕਰਨ*

ਜਲੰਧਰ, 1 ਅਕਤੂਬਰ:(ਰਮੇਸ਼ ਗਾਬਾ) ਨਸ਼ਿਆਂ ਵਿਰੁੱਧ ਜੰਗ ਵਿੱਚ ਇਕ ਹੋਰ ਵੱਡਾ ਕਦਮ ਚੁੱਕਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੋਰ ਦੀ ਅਗਵਾਈ ਹੇਠ 40 ਪ੍ਰੀ ਅਤੇ ਪੋਸਟ ਟ੍ਰਾਇਲ ਕੇਸਾਂ ਵਿੱਚ ਜਬਤ ਕੀਤੇ ਗਏ ਨਸ਼ਿਆਂ ਨੂੰ ਨਸ਼ਟ ਕੀਤਾ। ਇਹ ਕਾਰਵਾਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸਖ਼ਤ ਨਿਗਰਾਨੀ ਹੇਠ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਸੀਪੀ ਜਲੰਧਰ ਨੇ ਕਿਹਾ ਕਿ ਇਹ ਪ੍ਰਕਿਰਿਆ *ਏ.ਬੀ.ਐਸ. ਫੂਡ ਐਂਡ ਬੈਵਰੇਜਿਜ਼, ਪਿੰਡ ਰਾਓਵਾਲੀ, ਜਲੰਧਰ* ਵਿਖੇ ਕਮਿਸ਼ਨਰੇਟ ਜਲੰਧਰ ਦੀ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਸਾਰੇ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਕੀਤੀ ਗਈ। ਉਹਨਾਂ ਨੇ ਕਿਹਾ ਕਿ ਨਸ਼ਟ ਕੀਤੇ ਗਏ ਨਸ਼ਿਆਂ ਵਿੱਚ *11 ਕਿਲੋ 195 ਗ੍ਰਾਮ ਭੁੱਕੀ, 2 ਕਿਲੋ 266 ਗ੍ਰਾਮ ਹੈਰੋਇਨ, 2 ਕਿਲੋ 520 ਗ੍ਰਾਮ ਗਾਂਜਾ ਅਤੇ 10 ਗ੍ਰਾਮ ਨਸ਼ੀਲਾ ਪਾਉਡਰ* ਸ਼ਾਮਲ ਸਨ। ਨਸ਼ਿਆਂ ਦੇ ਨਸ਼ਟਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ ਜਬਤ ਕੀਤੇ ਗਏ ਨਸ਼ੇ ਕਿਸੇ ਵੀ ਹਾਲਤ ਵਿੱਚ ਗੈਰ-ਕਾਨੂੰਨੀ ਮਾਰਕੀਟ ਵਿੱਚ ਨਾ ਪਹੁੰਚਣ ਅਤੇ ਨਾ ਹੀ ਭਵਿੱਖ ਵਿੱਚ ਗਲਤ ਤਰੀਕੇ ਨਾਲ ਵਰਤੇ ਜਾਣ। ਇਹ ਕਾਰਵਾਈ ਉੱਚ ਅਧਿਕਾਰੀਆਂ ਦੀ ਸਖ਼ਤ ਨਿਗਰਾਨੀ ਹੇਠ ਕੀਤੀ ਗਈ, ਜਿਨ੍ਹਾਂ ਡੀ.ਸੀ.ਪੀ. ਇਨਵੈਸਟੀਗੇਸ਼ਨ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਸ਼੍ਰੀ ਜੇਅੰਤ ਪੁਰੀ, ਏ.ਡੀ.ਸੀ.ਪੀ. ਸ਼੍ਰੀ ਪਰਮਜੀਤ ਸਿੰਘ ਅਤੇ ਏ.ਸੀ.ਪੀ. ਪੀ.ਬੀ.ਆਈ. (ਐਨ.ਡੀ.ਪੀ.ਐਸ.-ਨਾਰਕੋਟਿਕਸ) ਸ਼੍ਰੀ ਸੰਜੇ ਕੁਮਾਰ ਸ਼ਾਮਲ ਸਨ। *ਸੀ.ਪੀ. ਜਲੰਧਰ ਨੇ ਕਿਹਾ, "ਪੁਲਿਸ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵਚਨਬੱਧ ਹੈ ਅਤੇ ਅਜਿਹੀਆਂ ਨਸ਼ਾ ਵਿਰੋਧੀ ਕਾਰਵਾਈਆਂ ਭਵਿੱਖ ਵਿੱਚ ਹੋਰ ਤੇਜ਼ੀ ਨਾਲ ਜਾਰੀ ਰਹਿਣਗੀਆਂ, ਤਾਂ ਜੋ ਜਲੰਧਰ ਨੂੰ ਨਸ਼ਾ-ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ।"

PUBLISHED BY LMI DAILY NEWS PUNJAB

Ramesh Gaba

10/1/20251 min read

photo of white staircase
photo of white staircase

My post content