ਸੰਤ ਸੀਚੇਵਾਲ ਵਲੋਂ ਸਤਲੁਜ ਬੰਨ੍ਹ 'ਤੇ 20 ਹਾਰਸਪਾਵਰ ਦੀ ਮੋਟਰ ਭੇਜ ਕੇ ਪਿੰਡਾਂ ਤੋਂ ਪਾਣੀ ਕੱਢਣ ਦੀ ਸ਼ੁਰੂਆਤ
ਜਲੰਧਰ/ਸ਼ਾਹਕੋਟ, 5 ਸਤੰਬਰ :(ਰਮੇਸ਼ ਗਾਬਾ) ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਬਿਆਸ ਦਰਿਆ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 25 ਦਿਨਾਂ ਦੀ ਲਗਾਤਾਰ ਸੇਵਾ ਦੇ ਬਾਅਦ ਦੇਰ ਰਾਤ ਧੁੱਸੀ ਬੰਨ੍ਹ ’ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਾਰਜ ਸ਼ੁਰੂ ਕਰ ਦਿੱਤੇ। ਉਹਨਾਂ ਦੇਰ ਰਾਤ ਇਕ ਵੀਡਿਓ ਰਾਹੀ ਦੱਸਿਆ ਕਿ ਇਸ ਵੇਲੇ ਹਾਲਾਤ ਕਾਬੂ ਵਿੱਚ ਹਨ, ਪਰ ਇਸ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਜਿਸ ਲਈ ਉਹਨਾਂ ਪੰਜਾਬ ਦੇ ਲੋਕਾਂ ਨੂੰ ਧੁੱਸੀ ਬੰਨ੍ਹ 'ਤੇ ਪਹੁੰਚਣ ਦਾ ਸੱਦਾ ਦਿੱਤਾ ਹੈ। ਸੰਤ ਸੀਚੇਵਾਲ ਵਲੋਂ 20 ਹਾਰਸਪਾਵਰ ਦੀ ਮੋਟਰ ਭੇਜ ਦਿੱਤੀ ਗਈ ਹੈ, ਜਿਸ ਨਾਲ ਪਿੰਡਾਂ ਵਿੱਚੋਂ ਪਾਣੀ ਕੱਢ ਕੇ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ।.
PUBLISHED BY LMI DAILY NEWS PUNJAB
My post content
