ਕਮਿਸ਼ਨਰੇਟ ਜਲੰਧਰ ਪੁਲਿਸ ਦੀ ਵੱਡੀ ਕਾਰਵਾਈ – 20 ਗ੍ਰਾਮ ਹੈਰੋਇਨ ਅਤੇ ₹1.50 ਲੱਖ ਡਰੱਗ ਮਨੀ ਸਮੇਤ 1 ਦੋਸ਼ੀ ਕਾਬੂ*
*ਜਲੰਧਰ, 8 ਅਕਤੂਬਰ :(ਰਮੇਸ਼ ਗਾਬਾ) ਪੁਲਿਸ ਕਮਿਸ਼ਨਰ ਜਲੰਧਰ, ਸ੍ਰੀਮਤੀ ਧੰਨਪ੍ਰੀਤ ਕੌਰ IPS ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਸਮਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ, ਕਰਾਈਮ ਬ੍ਰਾਂਚ ਕਮਿਸ਼ਨਰੇਟ ਜਲੰਧਰ ਦੀ ਟੀਮ ਨੇ *01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇੰਨ ਸਮੇਤ ₹1.50 ਲੱਖ ਰੁਪਏ ਡਰੱਗ ਮਨੀ ਬ੍ਰਾਮਦ* ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਵੇਰਵਾ ਸਾਂਝਾ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਕਰਾਈਮ ਬ੍ਰਾਂਚ ਦੀ ਪੁਲਿਸ ਟੀਮ ਵਲੋਂ ਦੋਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ 01 ਵਿਅਕਤੀ ਜਿਸ ਦੀ ਪਛਾਣ ਜੋਇਲ ਕਲਿਆਣ ਪੁੱਤਰ ਜੀਵਨ ਕਲਿਆਣ ਵਾਸੀ ਪਿੰਡ ਸਰਾਏ ਖਾਸ ਹਾਲ ਵਾਸੀ ਮਕਾਨ ਨੰਬਰ 508 ਨਿਊ ਅੰਮ੍ਰਿਤ ਵਿਹਾਰ ਜਲੰਧਰ ਹੋਈ ਹੈ, ਨੂੰ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਉਕਤ ਮੁਲਜ਼ਮ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇੰਨ ਅਤੇ 1,50,000 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ। ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ *ਮੁਕੱਦਮਾ ਨੰਬਰ 138 ਮਿਤੀ 04.10.25 ਅ/ਧ 21/27-A/61/85 NDPS Act ਥਾਣਾ ਡਵੀਜਨ ਨੰਬਰ 5* ਕਮਿਸ਼ਨਰੇਟ ਜਲੰਧਰ ਦਰਜ ਕੀਤਾ ਗਿਆ ਹੈ । ਦੋਸ਼ੀ ਦਾ 02 ਦਿਨਾਂ ਦਾ ਪੁਲਿਸ ਰਿਮਾਂਡ ਹਾਲਿਸ ਕੀਤਾ ਗਿਆ ਹੈ ਤਾਂ ਜੋ ਉਸਦੇ ਸੰਬੰਧਿਤ ਫਾਰਵਰਡ ਅਤੇ ਬੈਕਵਰਡ ਲਿਕ ਦਾ ਪਤਾ ਕੀਤਾ ਜਾ ਸਕੇ।
PUBLISHED BY LMI DAILY NEWS PUNJAB
My post content
