ਨਿਰਪੱਖ ਅਤੇ ਪਾਰਦਰਸ਼ੀ ਲਕੀ ਡਰਾਅ ਰਾਹੀਂ ਪਟਾਖ਼ਾ ਲਾਈਸੈਂਸ ਪ੍ਰਕਿਰਿਆ ਲਈ 20 ਅਰਜ਼ੀਆਂ ਚੁਣੀਆਂ ਗਈਆਂ*
ਜਲੰਧਰ, 8 ਅਕਤੂਬਰ :_(ਰਮੇਸ਼ ਗਾਬਾ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪਟਾਖ਼ਾ ਲਾਈਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨਿਰਪੱਖ ਤਰੀਕੇ ਨਾਲ ਚਲਾਈ ਜਾ ਰਹੀ ਹੈ। ਇਸ ਪ੍ਰਕਿਰਿਆ ਪੁਲਿਸ ਕਮਿਸ਼ਨਰ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੋਰ ਦੀ ਰਹਿਨੁਮਾਈ ਹੇਠ DCP Operations ਸ੍ਰੀ ਨਰੇਸ਼ ਕੁਮਾਰ ਡੋਗਰਾ, ADCP Operations ਸ੍ਰੀ ਵਿਨੀਤ ਅਹਲਾਵਤ, ADCP-1 ਸ੍ਰੀਮਤੀ ਆਕਰਸ਼ੀ ਜੈਨ, ACP PBI & Homicide ਸ੍ਰੀ ਭਰਤ ਮਸੀਹ ਅਤੇ ਸਿਵਲ ਅਧਿਕਾਰੀ ਸ੍ਰੀ ਰਾਹੁਲ ਜਿੰਦਲ (Assistant Commissioner), ਇੰਸਪੈਕਟਰ ਸੁਰਜੀਤ ਸਿੰਘ (GST ਵਿਭਾਗ) ਅਤੇ ਬਲਜਿੰਦਰ ਸਿੰਘ (ਫਾਇਰ ਵਿਭਾਗ) ਦੁਆਰਾ ਕੀਤੀ ਜਾ ਰਹੀ ਹੈ। ਪਟਾਖ਼ਾ ਲਾਈਸੈਂਸ ਲਈ ਕੁੱਲ *324 ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿੱਚੋਂ 7 ਦੀ ਪੁਸ਼ਟੀ ਨਹੀਂ ਹੋ ਸਕੀ*। ਅੱਜ ਰੇਡ ਕ੍ਰਾਸ ਭਵਨ ਵਿਖੇ ਬਾਕੀ 317 ਪੁਸ਼ਟੀ ਕੀਤੀਆਂ ਅਰਜ਼ੀਆਂ ਵਿੱਚੋਂ *ਲਕੀ ਡਰਾਅ ਰਾਹੀਂ 20 ਅਰਜ਼ੀਆਂ ਚੁਣੀਆਂ ਗਈਆਂ ਹਨ*, ਜਿਨ੍ਹਾਂ ਨੂੰ ਅਗਲੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇਗਾ। *ਇਹ ਕਾਰਵਾਈ ਪੁਲਿਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਿਸਦਾ ਮਕਸਦ ਤਿਉਹਾਰਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ।*
PUBLISHED BY LMI DAILY NEWS PUNJAB
My post content
