ਜਲੰਧਰ: ਹੜ੍ਹ ਪੀੜਤਾਂ ਦੀ ਮਦਦ ਲਈ ਵਿਕਟਰ ਫੋਰਜਿੰਗਸ ਕੰਪਨੀ ਨੇ ਦਿੱਤਾ 1 ਲੱਖ ਰੁਪਏ ਦਾ ਯੋਗਦਾਨ
ਜਲੰਧਰ:(ਰਮੇਸ਼ ਗਾਬਾ) ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਵਿਕਟਰ ਫੋਰਜਿੰਗਸ ਕੰਪਨੀ ਨੇ ਅੱਗੇ ਆਉਂਦਿਆਂ ਇੱਕ ਵੱਡਾ ਮਾਨਵਤਾਵਾਦੀ ਕਦਮ ਚੁੱਕਿਆ ਹੈ। ਕੰਪਨੀ ਵੱਲੋਂ ਅਸ਼ਵਨੀ ਕੁਮਾਰ ਨੇ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ ਇੱਕ ਲੱਖ ਰੁਪਏ (₹1,00,000) ਦਾ ਚੈੱਕ ਭੇਟ ਕੀਤਾ। ਇਹ ਯੋਗਦਾਨ ਹੜ੍ਹ ਪੀੜਤਾਂ ਦੀ ਰਾਹਤ ਅਤੇ ਮੁੜ ਵਸੇਬੇ ਦੇ ਕੰਮਾਂ ਵਿੱਚ ਵਰਤਿਆ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਵਿਕਟਰ ਫੋਰਜਿੰਗਸ ਕੰਪਨੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁਸ਼ਕਲ ਦੀ ਘੜੀ ਵਿੱਚ ਕਾਰੋਬਾਰੀ ਅਤੇ ਸਮਾਜਿਕ ਸੰਸਥਾਵਾਂ ਦਾ ਇਹ ਸਹਿਯੋਗ ਬਹੁਤ ਅਹਿਮ ਹੈ। ਉਨ੍ਹਾਂ ਨੇ ਦੂਜੀਆਂ ਸੰਸਥਾਵਾਂ ਨੂੰ ਵੀ ਇਸ ਨੇਕ ਕੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
PUBLISHED BY LMI DAILY NEWS PUNJAB
My post content
