ਬਟਾਲਾ ਪੁਲਿਸ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖਣ ਵਾਲੇ ਗਿਰੋਹ ਦਾ ਪਰਦਾਫਾਸ਼
ਬਟਾਲਾ 9 ਅਕਤੂਬਰ:(ਜਸਪਾਲ ਚੰਦਨ) ਮਾਨਯੋਗ ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਤੇ ਅਮਨਪ੍ਰਿਯ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸ.ਐਸ.ਪੀ ਸ੍ਰੀ ਸੁਹੇਲ ਮੀਰ ਕਾਸਿਮ (ਆਈ.ਪੀ.ਐਸ) ਨੇ ਦੱਸਿਆ ਕਿ ਮਿਤੀ 23 ਸਤੰਬਰ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਬਟਾਲਾ ਰੇਲਵੇ ਸਟੇਸ਼ਨ ਅਤੇ ਅੱਚਲ ਸਾਹਿਬ ਮੰਦਰ ਦੀਆਂ ਕੰਧਾਂ 'ਤੇ "ਖਾਲਿਸਤਾਨ ਜਿੰਦਾਬਾਦ" ਦੇ ਨਾਅਰੇ ਲਿਖੇ ਗਏ ਸਨ। ਇਸ ਤੋਂ ਬਾਅਦ 30 ਸਤੰਬਰ 2025 ਦੀ ਰਾਤ ਨੂੰ ਵੀ ਆਰ.ਆਰ. ਬਾਵਾ ਕਾਲਜ ਦੀ ਕੰਧ 'ਤੇ ਐਸੇ ਹੀ ਨਾਅਰੇ ਲਿਖੇ ਗਏ। ਇਸ ਘਟਨਾ ਤੋਂ ਬਾਅਦ ਪਾਬੰਧੀਸੁਦਾ ਸੰਗਠਨ Sikhs For Justice (SFJ) ਦੇ ਮੁੱਖੀ ਗੁਰਪੰਤ ਸਿੰਘ ਪੰਨੂੰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜਿੰਮੇਵਾਰੀ ਲਈ ਸੀ। ਇਸ ਸਬੰਧੀ ਥਾਣਾ ਰੰਗੜ ਨੰਗਲ, ਥਾਣਾ ਸਿਟੀ ਬਟਾਲਾ, ਅਤੇ ਥਾਣਾ ਜੀ.ਆਰ.ਪੀ. ਬਟਾਲਾ 'ਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ। ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਐਸ.ਪੀ ਇਨਵੈਸਟੀਗੇਸ਼ਨ ਬਟਾਲਾ ਦੀ ਅਗਵਾਈ ਹੇਠ ਡੀ.ਐਸ.ਪੀ ਸਿਟੀ ਬਟਾਲਾ, ਡੀ.ਐਸ.ਪੀ ਇਨਵੈਸਟੀਗੇਸ਼ਨ ਬਟਾਲਾ, ਸੀ.ਆਈ.ਏ ਸਟਾਫ ਅਤੇ ਸਿਟੀ ਬਟਾਲਾ ਪੁਲਿਸ ਦੀਆਂ ਟੀਮਾਂ ਨੇ ਮਿਲ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਦੌਰਾਨ ਗ੍ਰਿਫਤਾਰ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਇਹ ਸਾਰਾ ਕੰਮ ਅਭੇ ਪ੍ਰਤਾਪ ਸਿੰਘ ਉਰਫ ਰਾਜਾ ਹਰੂਵਾਲ ਦੇ ਕਹਿਣ 'ਤੇ ਕੀਤਾ ਸੀ, ਜੋ ਇਸ ਵੇਲੇ ਆਰਮੀਨੀਆ ਵਿੱਚ ਮੌਜੂਦ ਹੈ। ਉਸ ਨੇ ਇਹ ਕੰਮ ਕਰਵਾਉਣ ਲਈ ਦੋਸ਼ੀਆਂ ਨੂੰ ਲਗਭਗ ₹14,000 ਭੇਜੇ ਸਨ, ਜਿਸ ਨਾਲ ਉਹਨਾਂ ਨੇ ਪੇਂਟ ਆਦਿ ਖਰੀਦ ਕੇ ਕੰਧਾਂ 'ਤੇ ਨਾਅਰੇ ਲਿਖੇ। ਰਾਜਾ ਹਰੂਵਾਲ ਦਾ ਸਬੰਧ ਪਾਬੰਧੀਸੁਦਾ ਸੰਗਠਨਾਂ BKI (ਬਬਰ ਖਾਲਸਾ ਇੰਟਰਨੈਸ਼ਨਲ) ਅਤੇ SFJ ਨਾਲ ਦੱਸਿਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਦੇ ਨਾਮ: 1. ਆਸੂ ਮਸੀਹ ਪੁੱਤਰ ਜੈਮਸ ਮਸੀਹ ਵਾਸੀ ਦੁੰਬੀਵਾਲ 2. ਹਰਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਕੁਲਵੰਤ ਸਿੰਘ ਵਾਸੀ ਮਸਾਣੀਆ 3. ਰਿੰਕੂ ਪੁੱਤਰ ਬਲਦੇਵ ਮਸੀਹ ਵਾਸੀ ਦੁਲਾਨੰਗਲ 4. ਜਾਰਜ ਉਰਫ ਮਨੀ ਪੁੱਤਰ ਸੁੱਚਾ ਸਿੰਘ ਵਾਸੀ ਚੱਕ ਦੀਪੇਵਾਲ 5. ਵਿੱਕੀ ਪੁੱਤਰ ਸੁੱਚਾ ਸਿੰਘ ਵਾਸੀ ਚੱਕ ਦੀਪੇਵਾਲ 6. ਸ਼ਮਸੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਜੀਤ ਸਿੰਘ ਵਾਸੀ ਮੂਲਿਆਵਾਲ 7. ਸੋਰਵ ਪੁੱਤਰ ਕੁਲਵੰਤ ਸਿੰਘ ਵਾਸੀ ਗਾਉਂਸਪੁਰਾ ,ਨਾਮਜ਼ਦ ਦੋਸ਼ੀ: 1. ਰੋਹਿਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਸਾਣੀਆ 2. ਅਭੇ ਪ੍ਰਤਾਪ ਸਿੰਘ ਉਰਫ ਰਾਜਾ ਹਰੂਵਾਲ ਪੁੱਤਰ ਸੁਖਦੇਵ ਸਿੰਘ ਵਾਸੀ ਹਰੂਵਾਲ 3. ਗੁਰਪੰਤ ਸਿੰਘ ਪੰਨੂੰ — ਮੁੱਖੀ, ਪਾਬੰਧੀਸੁਦਾ ਸੰਗਠਨ SFJ , ਬ੍ਰਾਮਦਗੀ: ਇੱਕ ਮੋਟਰਸਾਈਕਲ ਸਪਲੈਂਡਰ ਐਸ.ਐਸ.ਪੀ ਬਟਾਲਾ ਨੇ ਕਿਹਾ ਕਿ ਅਜਿਹੇ ਅਸਮਾਜਿਕ ਤੱਤਾਂ ਨੂੰ ਕਿਸੇ ਵੀ ਸੂਰਤ 'ਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
PUBLISHED BY LMI DAILY NEWS PUNJAB
My post content
