ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 200 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ .32 ਬੋਰ ਸਮੇਤ 02 ਦੋਸ਼ੀ ਕਾਬੂ

* _*ਜਲੰਧਰ, 10 ਅਕਤੂਬਰ:(ਰਮੇਸ਼ ਗਾਬਾ)ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਅਪਰਾਧਕ ਤੱਤਾਂ ਉੱਤੇ ਨਕੇਲ ਕੱਸਣ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਦੀ CIA ਸਟਾਫ਼ ਟੀਮ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ ਕਾਰਵਾਈ ਕਰਦਿਆਂ 02 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 200 ਗ੍ਰਾਮ ਹੈਰੋਇਨ, ਇੱਕ ਪਿਸਤੌਲ .32 ਬੋਰ ਸਮੇਤ 02 ਜਿੰਦਾ ਰੋਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ (DCP/Inv), ਸ੍ਰੀ ਜੇਅੰਤ ਪੂਰੀ (ADCP/Inv), ਸ੍ਰੀ ਪਰਮਜੀਤ ਸਿੰਘ (ADCP) ਅਤੇ ਸ਼੍ਰੀ ਅੰਬਰਵੀਰ ਸਿੰਘ (ACP-D) ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ CIA ਸਟਾਫ਼ ਜਲੰਧਰ ਦੀ ਟੀਮ ਨੇ ਇਹ ਸਫਲ ਕਾਰਵਾਈਆਂ ਕੀਤੀਆਂ। ਮਿਤੀ 06.10.2025 ਨੂੰ ਦੌਰਾਨੇ ਗਸ਼ਤ ਬਾ-ਚੈਕਿੰਗ ਦਕੋਹਾ ਫਾਟਕ ਪੁਲ ਜਲੰਧਰ ਨੇੜੇ ਪੁਲਿਸ ਪਾਰਟੀ ਨੂੰ ਸੁਚਨਾ ਮਿਲੀ ਕਿ ਇੱਕ ਵਿਅਕਤੀ ਨਾਜਾਇਜ਼ ਅਸਲੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨਿਯਤ ਨਾਲ ਘੁੰਮ ਰਿਹਾ ਹੈ।ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੋਕੇ 'ਤੇ ਦੋਸ਼ੀ ਦਵਿੰਦਰ ਕੁਮਾਰ ਪੁੱਤਰ ਸ਼ਿਵ ਦਿਆਲ ਵਾਸੀ VPO ਧੰਨੋਵਾਲੀ, ਜਲੰਧਰ ਨੂੰ ਕਾਬੂ ਕੀਤਾ, ਜਿਸਦੇ ਕਬਜ਼ੇ 'ਚੋਂ ਇੱਕ ਪਿਸਤੌਲ .32 ਬੋਰ ਅਤੇ 02 ਜਿੰਦਾ ਰੋਂਦ ਬਰਾਮਦ ਕੀਤੇ ਗਏ। ਇਸ ਸੰਬੰਧੀ ਮੁਕੱਦਮਾ ਨੰਬਰ 287 ਮਿਤੀ 06.10.2025 ਅਧੀਨ ਧਾਰਾ 25-54-59 Arms Act ਤਹਿਤ ਥਾਣਾ ਰਾਮਾਮੰਡੀ ਜਲੰਧਰ ਵਿੱਚ ਦਰਜ ਕੀਤਾ ਗਿਆ ਹੈ। ਉਹਨਾਂ ਨੇ ਅੱਗੇ ਦੱਸਿਆਂ ਕਿ ਇਕ ਹੋਰ ਕਾਰਵਾਈ ਦੋਰਾਨ ਮਿਤੀ 07.10.2025 ਨੂੰ CIA ਸਟਾਫ਼ ਜਲੰਧਰ ਦੀ ਦੂਸਰੀ ਪੁਲਿਸ ਟੀਮ ਵੱਲੋਂ ਨੇੜੇ ਟਰਾਂਸਪੋਰਟ ਨਗਰ ਜਲੰਧਰ ਤੋਂ ਇੱਕ ਵਿਅਕਤੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਭੈਣੀ ਸਿਧਵਾਂ, ਥਾਣਾ ਸਦਰ, ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕੀਤਾ ਗਿਆ, ਜਿਸਦੇ ਕਬਜ਼ੇ 'ਚੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਸ਼ੀ ਖਿਲਾਫ ਮੁਕੱਦਮਾ ਨੰਬਰ 237 ਮਿਤੀ 07.10.2025 ਅਧੀਨ ਧਾਰਾ 21-61-85 NDPS Act ਤਹਿਤ ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਵਿੱਚ ਦਰਜ ਕੀਤਾ ਗਿਆ ਹੈ। _*ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਖ਼ਿਲਾਫ਼ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ। ਗ੍ਰਿਫਤਾਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ, ਤਾਂ ਜੋ ਉਨ੍ਹਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਦੀ ਜਾਂਚ ਕੀਤੀ ਜਾ ਸਕੇ।*_

PUBLISHED BY LMI DAILY NEWS PUNJAB

Ramesh Gaba

10/10/20251 min read

black blue and yellow textile
black blue and yellow textile

My post content