ਭਾਰਤੀ ਧੀਆ ਨੇ ਉਜ਼ਬੇਕਿਸਤਾਨ ਕਿੱਕਬੌਕਸਿੰਗ ਵਰਲਡ ਕੱਪ 2025 ਵਿੱਚ ਲਹਿਰਾਇਆ ਪਰਚਮ ਸੋਨਾ ਤੇ ਕਾਂਸੀ ਤਮਗਾ ਜਿੱਤ ਕੇ ਵਧਾਇਆ ਦੇਸ਼ ਦਾ ਮਾਣ
ਜਲੰਧਰ (ਰਮੇਸ਼ ਗਾਬਾ) ਉਜ਼ਬੇਕਿਸਤਾਨ ਵਿੱਚ ਹੋਏ ਕਿੱਕਬੌਕਸਿੰਗ ਵਰਲਡ ਕੱਪ 2025 ਵਿੱਚ ਭਾਰਤ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਵਜੋਂ ਸੇਵਾ ਨਿਭਾਅ ਰਹੀ ਪ੍ਰਿਯੰਕਾ ਠਾਕੁਰ ਨੇ ਸੀਨੀਅਰ ਲੋ ਕਿਕ ਈਵੈਂਟ ਵਿੱਚ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਮਗਾ ਹਾਸਲ ਕੀਤਾ। ਪ੍ਰਿਯੰਕਾ ਨੇ ਫਾਈਨਲ ਮੁਕਾਬਲੇ ਵਿੱਚ ਉਜ਼ਬੇਕਿਸਤਾਨ ਦੀ ਖਿਡਾਰਨ ਨੂੰ 3–0 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ, ਇਕ ਹੋਰ ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ, ਮਨਪ੍ਰੀਤ ਕੌਰ ਨੇ ਵੀ ਆਪਣੀ ਅਥਾਹ ਹਿੰਮਤ ਅਤੇ ਲੜਾਕੂ ਭਾਵਨਾ ਦਾ ਸਬੂਤ ਦਿੰਦਿਆਂ ਫੁੱਲ ਕਾਂਟੈਕਟ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਦੋਵਾਂ ਖਿਡਾਰੀਆਂ ਨੇ ਆਪਣੀ ਅਸਾਧਾਰਨ ਲਗਨ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਇਹ ਸਫਲਤਾ ਪ੍ਰਾਪਤ ਕੀਤੀ ਹੈ। ਟੀਮ ਨੂੰ ਇੰਸਪੈਕਟਰ ਖੇਮ ਚੰਦ ਅਤੇ ਅੰਕੁਸ਼ ਘਾਰੂ ਦੁਆਰਾ ਮਾਹਿਰ ਕੋਚਿੰਗ ਦਿੱਤੀ ਗਈ, ਜਿਨ੍ਹਾਂ ਦਾ ਮਾਰਗਦਰਸ਼ਨ ਖਿਡਾਰੀਆਂ ਦੀ ਕਾਮਯਾਬੀ ਵਿੱਚ ਅਹਿਮ ਰਿਹਾ। ਦੇਸ਼ ਪਰਤਣ 'ਤੇ ਚੈਂਪੀਅਨ ਖਿਡਾਰਨਾਂ ਦਾ ਸੁਖਦੀਪ ਸਿੰਘ ਜੱਜ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਖਿਡਾਰੀਆਂ ਨੇ ਸਾਰੇ ਸਵਾਗਤੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਖਾਸ ਤੌਰ 'ਤੇ ਮਨਪ੍ਰੀਤ ਕੌਰ ਦੇ ਪਤੀ ਸਤਨਾਮ ਸਿੰਘ ਅਤੇ ਉਨ੍ਹਾਂ ਦੀ ਧੀ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਦੀ ਸਹਾਇਤਾ ਅਤੇ ਪ੍ਰੇਰਣਾ ਖਿਡਾਰਨਾਂ ਲਈ ਬਹੁਤ ਮਹੱਤਵਪੂਰਨ ਰਹੀ।
PUBLISHED BY LMI DAILY NEWS PUNJAB
My post content
