ਆਰ.ਐਮ.ਪੀ.ਆਈ. ਨੇ ਕੀਤੇ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਖਿਲਾਫ ਪੁਤਲਾ ਫੂਕ ਮੁਜ਼ਾਹਰੇ ਪਾਸਲਾ, ਰੰਧਾਵਾ, ਜਾਮਾਰਾਏ ਦੇ ਦਿੱਤਾ ਮਨੂਵਾਦੀ-ਹਿੰਦਤਵੀ ਵਿਚਾਰ ਚੌਖਟੇ ਤੋਂ ਮੁਕਤੀ ਲਈ ਜੂਝਣ ਦਾ ਸੱਦਾ

ਜਲੰਧਰ; 15 ਅਕਤੂਬਰ- (ਰਮੇਸ਼ ਗਾਬਾ)ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਤੋਂ ਮੁਕਤੀ ਹਾਸਲ ਕਰਨ ਦੇ ਮਾਨਵੀ ਸੰਘਰਸ਼ ਦੀ ਕੜੀ ਵਜੋਂ ਅੱਜ ਸੂਬੇ ਦੇ ਅਨੇਕਾਂ ਪਿੰਡਾਂ ਤੇ ਸ਼ਹਿਰਾਂ 'ਚ ਪੁਤਲਾ ਫੂਕ ਮੁਜ਼ਾਹਰੇ ਕੀਤੇ ਗਏ। ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਦੱਸਿਆ ਹੈ ਕਿ ਇਸ ਮੌਕੇ ਵੱਖੋ-ਵੱਖ ਥਾਈਂ ਹੋਏ ਜਨਤਕ ਇਕੱਠਾਂ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਆਰ.ਐਸ.ਐਸ ਨਾਲ ਜੁੜੇ ਵਿਅਕਤੀ ਵਲੋਂ ਜੁੱਤੀ ਵਗਾਹ ਕੇ ਮਾਰਨ ਤੋਂ ਇਹ ਗੱਲ ਬਾਖੂਬੀ ਸਿੱਧ ਹੁੰਦੀ ਹੈ ਕਿ ਸੰਘ ਪਰਿਵਾਰ ਦੀਆਂ ਨਜ਼ਰਾਂ 'ਚ ਦੇਸ਼ ਦੇ ਸੰਵਿਧਾਨ-ਕਾਨੂੰਨ ਦਾ ਮੁੱਲ ਕਾਣੀ ਕੌਡੀ ਬਰਾਬਰ ਵੀ ਨਹੀਂ। ਉਨ੍ਹਾਂ ਕਿਹਾ ਕਿ ਇਕ ਆਈ.ਪੀ.ਐਸ. ਦਾ ਖੁਦਕੁਸ਼ੀ ਲਈ ਮਜਬੂਰ ਹੋਣਾ ਇਸ ਗੱਲ ਦਾ ਲਖਾਇਕ ਹੈ ਕਿ ਭਾਰਤੀ ਸਮਾਜ ਅੰਦਰ ਜਾਤੀਵਾਦ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਹਨ। ਪਾਰਟੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਦੇ ਰੂਪ 'ਚ ਦੇਸ਼ ਦੀ ਕੇਂਦਰੀ ਸੱਤਾ 'ਤੇ ਆਰ ਐਸ ਆਈ ਕਾਬਜ਼ ਹੋਇਆ ਹੈ ਉਦੋਂ ਤੋਂ ਹੀ ਔਰਤਾਂ ਖਿਲਾਫ ਹੌਲਨਾਕ ਜਿਸਮਾਨੀ ਅਪਰਾਧ ਤੇ ਮਾਨਸਿਕ ਪਰਤਾੜਣਾ ਰਾਕੇਟ ਦੀ ਸਪੀਡ ਨਾਲ ਵਧ ਰਹੇ ਹਨ। ਆਰ.ਐਸ.ਐਸ. ਭਾਰਤ ਨੂੰ ਤਾਨਾਸ਼ਾਹੀ ਤਰਜ਼ ਦੇ ਅਜਿਹੇ ਧਰਮ ਅਧਾਰਤ ਤੇ ਪਿਛਾਖੜੀ ਰਾਸ਼ਟਰ 'ਚ ਤਬਦੀਲ ਕਰਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਦੀ ਸ਼ਾਸ਼ਨ ਪੱਧਤੀ ਮੰਨੂ ਸਿਮਰਤੀ 'ਤੇ ਆਧਾਰਿਤ ਹੋਵੇਗੀ। ਦੂਜੇ ਸ਼ਬਦਾਂ 'ਚ ਸਾਮਰਾਜੀਆਂ ਤੇ ਕਾਰਪੋਰੇਟਾਂ ਦੀ ਲੁੱਟ ਦੀ ਗਰੰਟੀ ਕਰਦੇ ਉਕਤ ਹਿੰਦੂਤਵੀ ਰਾਸ਼ਟਰ 'ਚ ਘੱਟ ਗਿਣਤੀਆਂ, ਦਲਿਤਾਂ, ਇਸਤਰੀਆਂ ਹਰ ਪ੍ਰਕਾਰ ਦੇ ਅਧਿਕਾਰਾਂ ਤੋਂ ਵਾਂਝੇ ਕਰ ਦਿੱਤੇ ਜਾਣਗੇ ਅਤੇ ਸਮੁੱਚੀ ਗਰੀਬ ਵਸੋਂ ਹੁਣ ਨਾਲੋਂ ਵੀ ਕਿਤੇ ਵੱਧ, ਬਿਆਨੋਂ ਬਾਹਰੀ ਲੁੱਟ-ਖਸੁੱਟ ਦਾ ਸ਼ਿਕਾਰ ਬਣੀ ਰਹੇਗੀ। ਯਾਦ ਰਹੇ ਆਰ.ਐਮ.ਪੀ.ਆਈ. ਤੇ ਐਮ.ਸੀ.ਪੀ.ਆਈ.-ਯੂ 'ਤੇ ਆਧਾਰਿਤ 'ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ' (ਸੀ.ਸੀ.ਸੀ.) ਵੱਲੋਂ ਅੱਜ ਜਾਤੀਪਾਤੀ ਤੇ ਲਿੰਗ ਆਧਾਰਿਤ ਅਕਹਿ ਤੇ ਅਸਹਿ ਜ਼ੁਲਮਾਂ, ਅਮਾਨਵੀ ਭੇਦਭਾਵ ਅਤੇ ਅਸੱਭਿਅਕ ਪਿੱਤਰਸੱਤਾ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂਵਾਦੀ-ਹਿੰਦੂਤਵੀ ਸੋਚ ਤੋਂ ਮੁਕਤੀ ਹਾਸਲ ਕਰਨ ਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਾਰੀ ਕਰਤਾ: ਮਹੀਪਾਲ 99153 12806

PUBLISHED BY LMI DAILY NEWS PUNJAB

Ramesh Gaba

10/15/20251 min read

worm's-eye view photography of concrete building
worm's-eye view photography of concrete building

My post content