ਗੈਰ ਵਿੱਦਿਅਕ ਕਾਰਜਾਂ ਨੇ ਪੰਜਾਬ ਦੀ ਸਿੱਖਿਆ ਕੀਤੀ ਤਬਾਹ* ਸਿੱਖਿਆ ਸੁਧਾਰ ਸਿਰਫ ਕਾਗਜ਼ਾਂ ਵਿੱਚ : ਨਵਪ੍ਰੀਤ ਬੱਲੀ
ਜਲੰਧਰ (ਰਮੇਸ਼ ਗਾਬਾ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਦੇ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ, ਪ੍ਰੈਸ ਸਕੱਤਰ ਐਨਡੀ ਤਿਵਾੜੀ ਨੇ ਦੱਸਿਆ ਕਿ ਜਥੇਬੰਦੀ ਦੀ ਹੰਗਾਮੀ ਵਰਚੁਅਲ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਦੇ ਅਧਿਆਪਕਾਂ ਦੀਆਂ ਜਰੂਰੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਹੋਣਗੇ। ਅਧਿਆਪਕਾਂ ਨੂੰ ਬੇਲੋੜੇ ਗੈਰ ਵਿਦਿਅਕ ਕੰਮਾਂ ਵਿੱਚ ਉਲਝਾਇਆ ਹੋਇਆ ਹੈ । ਇੱਕ ਪਾਸੇ ਅਧਿਆਪਕ ਬੀਐਲਓ ਡਿਊਟੀ ਕਰ ਰਹੇ ਹਨ, ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਬਿਨ ਪੈਸੇ ਭੇਜਣ ਤੋਂ ਅਧਿਆਪਕਾਂ ਉੱਪਰ ਦਬਾਅ ਬਣਾ ਕੇ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਵਿਕਸਿਤ ਭਾਰਤ ਪੋਰਟਲ ਉੱਪਰ ਅਧਿਆਪਕਾਂ ਅਤੇ ਬੱਚਿਆਂ ਨੂੰ ਵੀਡੀਓ ਬਣਾ ਕੇ ਅਪਲੋਡ ਕਰਨ ਲਈ ਕਿਹਾ ਜਾ ਰਿਹਾ ਹੈ, ਨਸ਼ਾ ਮੁਕਤ ਪੰਜਾਬ ਪੋਰਟਲ ਰਾਹੀਂ ਵੀਡੀਓ ਦੇਖਣ ਦਿਖਾਉਣ, ਪੰਜਾਬੀ ਓਲੰਪੀਅਡ ਅਤੇ ਮੈਥ ਓਲੰਪੀਅਡ ਦੀ ਜਬਰੀ ਰਜਿਸਟਰੇਸ਼ਨ ਦਾ ਕੋਟਾ ਪੂਰਾ ਕਰਨ ਬਾਰੇ, ਹਰਿਆਲੀ ਲਈ ਮੁਹਿੰਮ ਤਹਿਤ ਇੱਕ ਪੇੜ ਮਾਂ ਕੇ ਨਾਮ ਦੀਆਂ ਫੋਟੋਆਂ ਪੋਰਟਲ ਉੱਪਰ ਅਪਲੋਡ ਕਰਨ ਲਈ, ਨਾਲ ਹੀ ਵਜੀਫਾ ਪੋਰਟਲ ਉੱਪਰ ਬੱਚਿਆਂ ਦਾ ਵਜ਼ੀਫਾ ਅਪਲਾਈ ਕਰਨ ਲਈ ਆਦਿ ਕੰਮਾਂ ਵਿੱਚ ਅਧਿਆਪਕਾਂ ਨੂੰ ਉਲਝਾਇਆ ਹੋਇਆ ਹੈ ਅਤੇ ਇਹ ਸਭ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅੰਕੜਿਆਂ ਦੀ ਖੇਡ ਵਿੱਚ ਆਪਣੇ ਨੰਬਰ ਵਧਾਉਣ ਲਈ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਅਧਿਆਪਕ ਸਮੂਹ ਮੁਲਾਜ਼ਮ ਮੰਗਾਂ ਲਈ ਲੰਬੇ ਸਮੇਂ ਤੋਂ ਕੱਟੇ ਹੋਏ 37 ਤਰ੍ਹਾਂ ਦੇ ਭੱਤੇ ਅਤੇ ਬਕਾਇਆ ਡੀ ਏ ਲੈਣ ਬਾਰੇ ਲੜਾਈ ਲੜ ਰਹੇ ਹਨ, ਇੱਕ ਪਾਸੇ ਅਧਿਆਪਕਾਂ ਉਪਰ ਬੇਲੋੜੇ ਗੈਰ-ਵਿਦਿਅਕ ਕੰਮਾਂ ਦਾ ਮਾਨਸਿਕ ਬੋਝ ਹੈ, ਦੂਜੇ ਪਾਸੇ ਆਰਥਿਕ ਮੰਗਾਂ ਦੀ ਲੜਾਈ ਵੀ ਲੰਬੇ ਸਮੇਂ ਤੋਂ ਲੜਨੀ ਪੈ ਰਹੀ ਹੈ । ਹੁਣ ਜਦੋਂ ਕਿ ਦੀਵਾਲੀ ਦਾ ਤਿਉਹਾਰ ਸਿਰ ਉਪਰ ਆ ਚੁੱਕਾ ਹੈ ਅਤੇ ਪੰਜਾਬ ਦਾ ਮੁਲਾਜ਼ਮ ਕੇਂਦਰ ਤੋਂ 16% ਡੀਏ ਘੱਟ ਲੈ ਰਿਹਾ, 125 ਮਹੀਨਿਆਂ ਦਾ ਬਕਾਇਆ ਡਿਓ ਹੈ, ਕੇਂਦਰੀ ਪੈਟਰਨ ਦੇ ਤਨਖਾਹ ਸਕੇਲ ਪੰਜਾਬ ਦੇ ਮੁਲਾਜ਼ਮ ਤੇ ਥੋਪੇ ਜਾ ਰਹੇ ਹਨ, ਪੁਰਾਣੀ ਪੈਨਸ਼ਨ ਬਹਾਲੀ ਤੇ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਜੋਗੀ ਹੀ ਰਹਿ ਗਈ ਹੈ। ਲੈਂਡ-ਪੁਲਿੰਗ ਦੀ ਥਾਂ ਹੁਣ ਸਰਕਾਰੀ ਜ਼ਮੀਨਾਂ ਵੇਚਣ ਦੀਆਂ ਕਾਰਵਾਈਆਂ ਵੱਲ ਤੁਰ ਪਈ ਹੈ, ਪੰਜਾਬ ਦਾ ਮਜ਼ਦੂਰ ਕਿਸਾਨ ਮੁਲਾਜ਼ਮ ਆਦਿ ਹਰ ਵਰਗ ਮਾਨਸਿਕ ਪਰੇਸ਼ਾਨੀਆਂ ਵਿੱਚ ਗੁਜ਼ਰ ਰਿਹਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਅਧਿਆਪਕਾਂ ਤੋਂ ਗ਼ੈਰ ਵਿਦਿਅਕ ਕਾਰਜ ਲੈਣੇ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਤਾਂ ਜੋ ਅਧਿਆਪਕ ਆਪਣੇ ਕਿੱਤੇ ਨਾਲ ਪੂਰਾ ਇਨਸਾਫ਼ ਕਰ ਸਕਣ ਤੇ ਪੰਜਾਬ ਦੀ ਸਿੱਖਿਆ ਸਿਰਫ ਕਾਗਜ਼ਾਂ ਵਿੱਚ ਨਹੀਂ ਸਗੋਂ ਹਕੀਕੀ ਪੱਧਰ ਤੇ ਦੇਸ਼ ਵਿੱਚ ਨੰਬਰ ਇੱਕ ਬਣ ਸਕੇ। ਇਸ ਮੌਕੇ ਗੁਰਜੀਤ ਸਿੰਘ, ਕੰਵਲਜੀਤ ਸੰਗੋਵਾਲ, ਪਰਗਟ ਸਿੰਘ ਜੰਬਰ, ਜਤਿੰਦਰ ਸਿੰਘ ਸੋਨੀ, ਲਾਲ ਚੰਦ, ਸੁੱਚਾ ਸਿੰਘ ਚਾਹਲ, ਜਗਜੀਤ ਸਿੰਘ ਅੰਮ੍ਰਿਤਸਰ, ਆਤਮਦੇਵ ਸਿੰਘ, ਤੇਜਪਾਲ ਸਿੰਘ ਤੇਜੀ ਰਘਵੀਰ ਸਿੰਘ ਬੱਲ, ਗੁਰੇਕ ਸਿੰਘ, ਜਰਨੈਲ ਸਿੰਘ ਜੰਡਾਲੀ, ਬਲਵੀਰ ਸਿੰਘ, ਰੇਸ਼ਮ ਕੰਬੋਜ, ਧਰਮਿੰਦਰ ਠਾਕਰੇ, ਪੰਕਜ ਕੁਮਾਰ, ਪ੍ਰਦੀਪਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਸਾਮਿਲ ਸਨ।
PUBLISHED BY LMI DAILY NEWS PUNJAB
My post content
