ਲੇਖਿਕਾ ਰੂਬੀ ਕਰਤਾਰਪੁਰੀ ਦੀ ਤੀਜੀ ਕਿਤਾਬ 'ਦੁਨੀਆਂ ਦੇ ਰੰਗ' ਦੀ ਰਿਲੀਜ਼
ਜਲੰਧਰ (ਰਮੇਸ਼ ਗਾਬਾ ) ਮਸ਼ਹੂਰ ਲੇਖਿਕਾ ਰੂਬੀ ਕਰਤਾਰਪੁਰੀ ਦੀ ਨਵੀਂ ਪੁਸਤਕ 'ਦੁਨੀਆਂ ਦੇ ਰੰਗ' ਪਾਠਕਾਂ ਦੀ ਝੋਲੀ ਪਾਈ ਗਈ । ਇਸ ਪੁਸਤਕ ਨੂੰ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਪ੍ਰੈਸ ਕਲੱਬ, ਜਲੰਧਰ ਵਿੱਚ ਰਿਲੀਜ਼ ਕੀਤਾ ਗਿਆ। ਰੂਬੀ ਕਰਤਾਰਪੁਰੀ ਦੀ ਇਹ ਤੀਸਰੀ ਕਿਤਾਬ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦੇ ਕਹਾਣੀ ਸੰਗ੍ਰਹਿ 'ਰਿਸ਼ਤੇ' ਅਤੇ 'ਧਾਦਾ' ਨੂੰ ਵੀ ਪਾਠਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਨਵੀਂ ਕਿਤਾਬ 'ਦੁਨੀਆਂ ਦੇ ਰੰਗ' ਬਾਰੇ ਗੱਲ ਕਰਦਿਆਂ ਲੇਖਿਕਾ ਨੇ ਦੱਸਿਆ ਕਿ ਇਸ ਵਿੱਚ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਅਤੇ ਸਮਾਜਿਕ ਸਰੋਕਾਰਾਂ ਬਾਰੇ ਗੱਲ ਕੀਤੀ ਗਈ ਹੈ। ਕਿਤਾਬ ਵਿੱਚ ਬਹੁਤ ਸਾਰੇ ਵਿਸ਼ੇ ਸ਼ਾਮਲ ਹਨ, ਜਿਨ੍ਹਾਂ ਵਿੱਚ ਮਨੁੱਖੀ ਜੀਵਨ, ਰਿਸ਼ਤਿਆਂ ਦੀ ਮਹੱਤਤਾ, ਸਮਾਜਿਕ ਬੁਰਾਈਆਂ, ਅਤੇ ਔਰਤਾਂ ਨਾਲ ਸਬੰਧਤ ਮਾਮਲਿਆਂ ਨੂੰ ਵਿਸਥਾਰ ਨਾਲ ਬਿਆਨ ਕੀਤਾ ਗਿਆ ਹੈ। ਲੇਖਿਕਾ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪੁਸਤਕ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਉਹ ਪਾਠਕਾਂ ਨੂੰ ਕੁਝ ਚੰਗਾ ਦੇ ਸਕਣ, ਜਿਸ ਨੂੰ ਪੜ੍ਹ ਕੇ ਉਨ੍ਹਾਂ ਨੂੰ ਕੋਈ ਚੰਗੀ ਸੇਧ ਮਿਲ ਸਕੇ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੀਨੀਅਰ ਪੱਤਰਕਾਰ ਮਦਨ ਭਾਰਦਵਾਜ, ਪੰਜਾਬ ਪ੍ਰੈਸ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਰਾਜੇਸ਼ ਥਾਪਾ ਹਾਜ਼ਰ ਸਨ।ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਪ੍ਰੈਸ ਕਲੱਬ ਦੇ ਸਕੱਤਰ ਮੇਹਰ ਮਾਲਿਕ ਨੇ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ।ਇਸ ਮੌਕੇ ਤੇ ਰੂਬੀ ਕਰਤਾਰਪੁਰੀ ਦੇ ਪਤੀ ਪਰਸ਼ੋਤਮ ਸਿੰਘ ਵੀ ਹਾਜਰ ਸਨ ।
PUBLISHED BY LMI DAILY NEWS PUNJAB
My post content
