1 ਨਵੰਬਰ ਦੇ ਨਗਰ ਕੀਰਤਨ ਲਈ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਮਿਲੇ ਪ੍ਰਬੰਧਕ, ਜਲਦੀ ਹੀ ਪੁਲਿਸ ਪ੍ਰਸ਼ਾਸ਼ਨ ਵਲੋਂ ਸੱਦੀ ਜਾਵੇਗੀ ਮੀਟਿੰਗ

[ ਜਲੰਧਰ (ਰਮੇਸ਼ ਗਾਬਾ) ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਦੱਲ ਪੰਥ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 1 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਪੁਰਾਤਨ ਰੂਟ ਤੇ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ ਨਗਰ ਕੀਰਤਨ ਵਾਲੇ ਦਿਨ ਛੁੱਟੀ ਲਈ ਅਤੇ ਪ੍ਰਸ਼ਾਸ਼ਨਿਕ ਪ੍ਰਬੰਧ ਲਈ ਪ੍ਰਬੰਧਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ (ਆਈ ਐ ਐਸ) ਨੂੰ ਮਿਲੇ ਅਤੇ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਵੀ ਦਿਤਾ ਜਿਸ ਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਰੇ ਪ੍ਰਬੰਧਾਂ ਦਾ ਅਤੇ ਨਗਰ ਕੀਰਤਨ ਵਿਚ ਜਰੂਰ ਪਰ ਜਰੂਰ ਸ਼ਾਮਿਲ ਹੋਣ ਦਾ ਹੁੰਗਾਰਾ ਭਰਿਆ। ਉਪਰੰਤ ਪ੍ਰਬੰਧਕ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਡਿਪਟੀ ਪੁਲਿਸ ਕਮਿਸ਼ਨਰ ਨਰੇਸ਼ ਡੋਗਰਾ ਨੂੰ ਮਿਲੇ ਅਤੇ ਸੱਦਾ ਪੱਤਰ ਦਿਤਾ ਨਾਲ ਹੀ ਪੁਲਿਸ ਪ੍ਰਸ਼ਾਸ਼ਨ ਦੀ ਮੀਟਿੰਗ ਕਰਣ ਲਈ ਕਿਹਾ ਜਿਸ ਤੇ ਪੁਲਿਸ ਕਮਿਸ਼ਨਰ ਸਾਹਿਬ ਨੇ ਜਲਦੀ ਹੀ ਟਰੈਫਿਕ ਅਤੇ ਸੁਰੱਖਿਆ ਲਈ ਮੀਟਿੰਗ ਬੁਲਾਉਣ ਦੀ ਗੱਲ ਕਹੀ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ ਤੇ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸਿੰਘ ਸਭਾਵਾਂ ਦੇ ਪਰਮਿੰਦਰ ਸਿੰਘ ਦਸਮੇਸ਼ ਨਗਰ, ਹਰਜਿੰਦਰ ਸਿੰਘ ਜਿੰਦਾ ਦੱਲ ਪੰਥ, ਦਵਿੰਦਰ ਸਿੰਘ ਸੈਂਟਰਲ ਟਾਊਨ, ਗੁਰਜੀਤ ਸਿੰਘ ਟੱਕਰ, ਜਥੇਦਾਰ ਭੁਪਿੰਦਰ ਸਿੰਘ ਤਰਨਾ ਦੱਲ, ਨਵਦੀਪ ਸਿੰਘ ਗੁਲਾਟੀ, ਬਲਦੇਵ ਸਿੰਘ ਗਤਕਾ ਮਾਸਟਰ ਅਤੇ ਜਸਕੀਰਤ ਸਿੰਘ ਜੱਸੀ ਸ਼ਾਮਿਲ ਸਨ।

PUBLISHED BY LMI DAILY NEWS PUNJAB

Ramesh Gaba

10/23/20251 min read

white concrete building during daytime
white concrete building during daytime

My post content