ਲੋਕ ਸੰਪਰਕ ਵਿਭਾਗ ਜਲੰਧਰ ਵਲੋਂ ਦੀਵਾਲੀ ਗਿਫਟ ਵੰਡਣ ਵਿੱਚ ਵਿਤਕਰਾ ਜਲੰਧਰ ਦੇ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਇਕ ਸ਼ਿਕਾਇਤ ਪੱਤਰ ਰਾਹੀਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਫਸਰਾਂ 'ਤੇ ਕਾਰਵਾਈ ਦੀ ਕੀਤੀ ਮੰਗ
ਜਲੰਧਰ:(ਰਮੇਸ਼ ਗਾਬਾ ) ਜ਼ਿਲ੍ਹਾ ਜਲੰਧਰ ਨਾਲ ਸਬੰਧਤ ਪੱਤਰਕਾਰਾਂ ਨੇ ਦੀਵਾਲੀ ਦੇ ਸ਼ੁਭ ਮੌਕੇ 'ਤੇ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਗਿਫਟ ਵੰਡਣ ਵਿੱਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਜਲੰਧਰ ਦੇ ਅਫਸਰਾਂ 'ਤੇ ਵਿਤਕਰਾ ਕਰਨ ਦਾ ਗੰਭੀਰ ਇਲਜ਼ਾਮ ਲਾਇਆ ਹੈ। ਪੱਤਰਕਾਰਾਂ ਨੇ ਇਸ ਸਬੰਧੀ ਸਹਾਇਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਜਲੰਧਰ ਨੂੰ ਇੱਕ ਸ਼ਿਕਾਇਤੀ ਪੱਤਰ ਲਿਖ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਦੋਸ਼ੀ ਅਫਸਰਾਂ ਖਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਦੀਵਾਲੀ ਦੇ ਮੌਕੇ 'ਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪੱਤਰਕਾਰਾਂ ਲਈ ਭੇਜੇ ਗਏ ਗਿਫਟ ਸੂਚਨਾ ਤੇ ਲੋਕ ਸੰਪਰਕ ਵਿਭਾਗ ਜਲੰਧਰ ਵੱਲੋਂ ਵੰਡੇ ਗਏ ਸਨ। ਦੋਸ਼ ਹੈ ਕਿ ਵਿਭਾਗ ਦੇ ਅਫਸਰਾਂ ਨੇ ਇਹ ਗਿਫਟ ਵੱਡੀ ਗਿਣਤੀ ਵਿੱਚ 'ਯੈਲੋ ਕਾਰਡ ਹੋਲਡਰ' ਪੱਤਰਕਾਰਾਂ ਨੂੰ ਨਾ ਦੇ ਕੇ ਸਿਰਫ਼ ਆਪਣੇ 'ਚਹੇਤੇ' ਕੁਝ ਪੱਤਰਕਾਰਾਂ ਨੂੰ ਹੀ ਵੰਡੇ। ਪੱਤਰਕਾਰਾਂ ਦਾ ਕਹਿਣਾ ਹੈ ਕਿ ਭਾਵੇਂ ਗਿਫਟ ਦੇਣਾ ਜਾਂ ਨਾ ਦੇਣਾ ਸਰਕਾਰ ਦੀ ਆਪਣੀ ਮਰਜ਼ੀ ਹੁੰਦੀ ਹੈ, ਪਰ ਵਿਭਾਗ ਵੱਲੋਂ ਚੋਣਵੇਂ ਤਰੀਕੇ ਨਾਲ ਗਿਫਟ ਵੰਡਣ ਦੀ ਇਸ ਕਾਰਵਾਈ ਨੇ ਪੱਤਰਕਾਰ ਭਾਈਚਾਰੇ ਵਿੱਚ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ। ਪਤਰਕਾਰਾਂ ਨੇ ਦੋਸ਼ ਲਾਇਆ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੱਤਰਕਾਰਾਂ ਨੂੰ ਆਪਸ ਵਿੱਚ ਲੜਾਉਣਾ ਅਤੇ ਵੰਡਣਾ ਚਾਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਅਜਿਹਾ ਵਿਤਕਰਾ ਨਹੀਂ ਕੀਤਾ ਗਿਆ ਹੋਵੇਗਾ, ਬਲਕਿ ਇਹ ਸਾਰਾ ਵਿਤਕਰਾ ਜ਼ਿਲ੍ਹਾ ਜਲੰਧਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਕੀਤਾ ਗਿਆ ਹੈ। ਪਤਰਕਾਰਾਂ ਨੇ ਚੇਤਾਵਨੀ ਦਿੱਤੀ ਕਿ ਪੱਤਰਕਾਰ ਭਾਈਚਾਰਾ ਇਸ ਤਰ੍ਹਾਂ ਦੀ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਅਤੇ ਦੋਸ਼ੀ ਅਫਸਰ ਖਿਲਾਫ਼ ਸਖ਼ਤ ਕਾਰਵਾਈ ਕਰਨ ਤਾਂ ਜੋ ਜ਼ਿਲ੍ਹੇ ਅੰਦਰ ਪੱਤਰਕਾਰਾਂ ਵਿੱਚ ਆਪਸੀ ਭਾਈਚਾਰਾ ਬਣਿਆ ਰਹੇ।ਇਸ ਮੌਕੇ ਤੇ ਰਾਜੇਸ਼ ਥਾਪਾ, ਜਗਜੀਤ ਸਿੰਘ ਡੋਗਰਾ,ਪੰਕਜ ਸੋਨੀ, ਬਿੱਟੂ ਉਬਰਾਏ,ਰਮੇਸ਼ ਗਾਬਾ,ਰਾਜੀਵ ਧਾਮੀ, ਸ਼ੈਲੀ ਐਲਬਰਟ, ਬਲਰਾਜ ਸਿੰਘ, ਗੁਰਵਿੰਦਰ ਛਾਬੜਾ, ਵਿਕਾਸ ਮੋਦਗਿਲ,ਅਮਰਜੀਤ ਸਿੰਘ,ਗੈਰਵ ਗੋਇਲ, ਵਿਨੋਦ ਭਗਤ, ਸਤੀਸ਼ ਜੱਜ ,ਹਨੀ ਸਿੰਘ, ਰਾਜਿੰਦਰ ਬੂਬਟਾ,
PUBLISHED BY LMI DAILY NEWS PUNJAB
My post content
