ਛੱਠ ਪੂਜਾ ਦੌਰਾਨ ਪ੍ਰਵਾਸੀਆਂ ਦੇ 'ਹੂੜਦੰਗ' ਖਿਲਾਫ਼ 'ਆਵਾਜ਼ ਏ ਕੌਮ' ਜਥੇਬੰਦੀ ਦੀ ਮੁੱਖ ਮੰਤਰੀ ਨੂੰ ਸ਼ਿਕਾਇਤ; ਉੱਚੀ ਆਵਾਜ਼ ਵਾਲੇ DJ, ਪਟਾਕਿਆਂ 'ਤੇ ਬੈਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਤੁਰੰਤ ਕਾਰਵਾਈ ਦੀ ਮੰਗ।
ਜਲੰਧਰ (ਰਮੇਸ਼ ਗਾਬਾ)ਆਵਾਜ਼ ਏ ਕੌਮ ਜੱਥੇਬੰਦੀ ਦੇ ਮੈਂਬਰ ਹਰਜਿੰਦਰ ਸਿੰਘ ਜਿੰਦਾ, ਮਨਜੀਤ ਸਿੰਘ ਕਰਤਾਰਪੁਰ ਨੇ ਅੱਜ ਪੰਜਾਬ ਦੇ ਸੀ. ਐਮ ਅੱਗੇ ਗੱਲ ਰੱਖੀ ਕਿ ਪੰਜਾਬ ਵਿੱਚ ਛੱਠ ਪੂਜਾ ਦੌਰਾਨ ਪੂਜਾ ਵਿੱਚ ਆਏ ਹੋਏ ਪਰਵਾਸੀ ਅਕਸਰ ਹੂੜਦੰਗ ਮਚਾਨਦੇ ਨੇ, ਉੱਚੀ ਉੱਚੀ ਰਾਤ ਨੂੰ ਡੀਜੇ ਵਜਾਉੱਦੇ ਨੇ, ਬੈਨ ਕੀਤੇ ਹੋਏ ਪਟਾਕੇ ਚਲਾਉਂਦੇ ਨੇ ਅਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਅਦੁੱਲੀ ਕਰਦੇ ਨੇ। ਛੱਠ ਪੂਜਾ ਦੌਰਾਨ ਪ੍ਰਵਾਸੀਆ ਵੱਲੋ ਰਾਤ ਰਾਤ ਭਰ ਡੀਜੇ ਲਗਾਕੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਸੜਕਾਂ ਉੱਤੇ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਕੇ ਵੱਡੇ ਵੱਡੇ ਵਾਹਨਾਂ ਉੱਤੇ ਡੀਜੇ ਸਾਊਂਡ ਲੱਧ ਕੇ ਬਿਨਾਂ ਕਿਸੀ ਸੁਰੱਖਿਆ ਦਾ ਧਿਆਨ ਰੱਖੇ ਚਲਦੀ ਗੱਡੀਆਂ ਚ ਨਾ ਜਗਾਣਾ ਕੀਤਾ ਜਾਂਦਾ ਹੈ ਅਤੇ ਰਸਤੇ ਵਿੱਚ ਮੁਸਾਫਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਪ੍ਰਸ਼ਾਸਨ ਵੱਲੋਂ ਕੋਈ ਵੀ ਜਿੰਮੇਵਾਰ ਵਿਅਕਤੀ ਨਾ ਹੋਣ ਕਰਕੇ ਘਟਨਾਵਾਂ ਦੁਰਘਟਨਾਵਾਂ ਵਿੱਚ ਬਦਲ ਜਾਂਦੀਆਂ ਨੇ। ਬੀਤੇ ਦਿਨ ਰੇਲਵੇ ਸਟੇਸ਼ਨ ਤੇ ਛੱਠ ਪੂਜਾ ਨੂੰ ਲੈ ਕੇ ਜਿਹੜੇ ਪ੍ਰਵਾਸੀ ਆਣ ਜਾਣ ਲਈ ਰੇਲਵੇ ਸਾਧਨ ਨੂੰ ਵਰਤਦੇ ਨੇ ਉਹਨਾਂ ਨੇ ਉਸਦੀ ਦੁਰਵਰਤੋ ਕੀਤੀ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਤੋੜ ਭੰਨ ਦੌਰਾਨ ਪੰਜਾਬੀਆਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਪੰਜਾਬੀਆਂ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਜਿਆਦਾ ਰੋਸ਼ ਹੈ ਤੇ ਸਾਨੂੰ ਲੱਗਦਾ ਹੈ ਕਿ ਇਹ ਕਿਸੀ ਸਾਜਿਸ਼ ਨਾਲ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਪ੍ਰਸ਼ਾਸਨ ਦੇਖ ਕੇ ਅਣਦੇਖਾ ਕਰ ਰਿਹਾ ਹੈ ਅਤੇ ਸਾਨੂੰ ਤੁਹਾਡੇ ਤੋਂ ਆਸ ਹੈ ਕਿ ਤੁਸੀਂ ਇਸ ਮਸਲੇ ਨੂੰ ਗੰਭੀਰਤਾ ਨਾਲ ਲਓਗੇ ਤਾਂ ਜੋ ਇਹਨਾਂ ਚੀਜ਼ਾਂ ਨੂੰ ਸਮੇਂ ਰਹਿਤ ਹੀ ਸੁਧਾਰ ਕੀਤਾ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਮਾਨ ਅੰਮ੍ਰਿਤਸਰ ਦੇ ਆਗੂ ਸੁਖਜੀਤ ਸਿੰਘ ਡਰੋਲੀ, ਧਾਰਮਿਕ ਜਥੇਬੰਦੀਆਂ ਦੇ ਆਗੂ ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ, ਅਵਤਾਰ ਸਿੰਘ ਰੇਰੂ, ਜਸਵੰਤ ਸਿੰਘ ਸੁਭਾਨਾ, ਨਿਰਵੈਰ ਸਿੰਘ ਸਾਜਨ, ਅਮਰਿੰਦਰ ਸਿੰਘ, ਪ੍ਰਤਾਪ ਸਿੰਘ, ਸਿਮਰਜੋਤ ਸਿੰਘ, ਪਰਵਿੰਦਰ ਸਿੰਘ, ਹਰਸਿਮਰਨ ਸਿੰਘ ਆਦ ਸ਼ਾਮਿਲ ਸਨ।
PUBLISHED BY LMI DAILY NEWS PUNJAB
My post content
