ਦਿਵਿਆਂਗ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਲਈ 'ਇੰਟਰ ਸਕੂਲ ਖੇਡ ਮੁਕਾਬਲੇ' ਦਾ ਆਯੋਜਨ; ਮੇਅਰ ਵਿਨੀਤ ਧੀਰ ਨੇ ਕੀਤੀ ਸ਼ਿਰਕਤ
ਜਲੰਧਰ 26 ਅਕਤੂਬਰ(ਰਮੇਸ਼ ਗਾਬਾ). ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ । ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਅੱਜ ਜਲੰਧਰ ਦੇ ਸੇਂਟ ਜੋਸਫ ਕਾਨਵੈਂਟ ਸਕੂਲ,ਕੈਂਟ ਰੋਡ ਵਿਖੇ ਦਿਵਿਆਂਗ ਵਿਦਿਆਰਥੀਆਂ ਦੇ ਇੰਟਰ ਸਕੂਲ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਲਗਭਗ 7 -8 ਸਕੂਲਾਂ ਦੇ ਲਗਭਗ 95 ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹੇ ਦੇ ਮੇਅਰ ਸ਼੍ਰੀ ਵਿਨੀਤ ਧੀਰ ਸਨ । ਉਨ੍ਹਾਂ ਨਾਲ ਪਰਮਜੀਤ ਸਿੰਘ ਸਚਦੇਵਾ ( ਜ਼ਿਲ੍ਹਾ ਡਾਇਰੈਕਟਰ ਸਪੈਸ਼ਲ ਉਲੰਪਿਕਸ,(ਭਾਰਤ ਪੰਜਾਬ) ਵੀ ਸ਼ਾਮਲ ਸਨ । ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਅਤੇ ਬੈਚ ਲਗਾ ਕੇ ਕੀਤਾ ਗਿਆ । ਮੁੱਖ ਮਹਿਮਾਨਾਂ ,ਮੁੱਖ ਅਧਿਆਪਕਾ ਸਿਸਟਰ ਅਰਚਨਾ ਅਤੇ ਹੋਰ ਸਿਸਟਰਾਂ ਵੱਲੋਂ ਜਯੋਤੀ ਜਲਾਈ ਗਈ । ਮੁੱਖ ਅਧਿਆਪਕਾ ਸਿਸਟਰ ਅਰਚਨਾ ਅਤੇ ਸ਼੍ਰੀ ਵਿਨੀਤ ਧੀਰ ਜੀ ਵੱਲੋਂ ਹਵਾ ਵਿੱਚ ਗੁਬਾਰੇ ਉਡਾ ਕੇ ਖੇਡ ਸਮਾਗਮ ਨੂੰ ਸ਼ੁਰੂ ਕੀਤਾ ਗਿਆ । ਇਸ ਖੇਡ ਮੇਲੇ ਵਿੱਚ ਐਥਲੈਟਿਕ 25 ਮੀਟਰ,50 ਮੀਟਰ ਚੱਲਣ,25 ਮੀਟਰ ਦੌੜਨ ,ਵ੍ਹੀਲ ਚੇਅਰ ਦੌੜ,ਸ਼ਾੱਟ ਪੁੱਟ , ਸ਼ਾਟ ਪੁੱਟ ਥਰੋ ,ਲੰਬੀ ਛਾਲ,ਬੈਗੋ ਬੋਰਡ ਟੀਮ ਆਦਿ ਖੇਡ ਮੁਕਾਬਲੇ ਹੋਏ । ਇਸ ਖੇਡ ਮੁਕਾਬਲੇ ਵਿੱਚ ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਪਹਿਲੇ ਸਥਾਨ ਤੇ ਰਿਹਾ ਅਤੇ ਸੇਂਟ ਫਰਾਂਸੀਸ ਸਪੈਸ਼ਲ ਸਕੂਲ ਕਰਤਾਰਪੁਰ ਨੇ ਦੂਜਾ ਸਥਾਨ ਹਾਸਲ ਕੀਤਾ । ਸ਼੍ਰੀ ਵਿਨੀਤ ਧੀਰ ਜੀ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਇਹ ਐਥਲੀਟ ਰੱਬ ਦਾ ਰੂਪ ਹਨ । ਜਦੋਂ ਦਾ ਮੈਂ ਮੇਅਰ ਬਣਿਆ ਹਾਂ ਇਹ ਸੱਚੀ ਸਭ ਤੋਂ ਵਧੀਆ ਖੇਡ ਮੁਕਾਬਲਾ ਮੈਂ ਵੇਖਿਆ ਹੈ ਅਤੇ ਮੈਨੂੰ ਇਸ ਵਿੱਚ ਸ਼ਾਮਲ ਹੋਣ ਦੀ ਬਹੁਤ ਖ਼ੁਸ਼ੀ ਵੀ ਹੈ ।ਉਹਨਾ ਨੇ ਸਪੈਸ਼ਲ ਏਰੀਆ ਡਾਇਰੈਕਟਰ ਸਰਦਾਰ ਪਰਮਜੀਤ ਸਿੰਘ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਸੰਬਰ ਮਹੀਨੇ ਵਿੱਚ ਜਿਹੜੀਆਂ ਰਾਜ ਪੱਧਰੀ ਖੇਡਾਂ ਹੋਣਗੀਆਂ ਉਹ ਉਸ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ । ਸਮਾਗਮ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਦੀ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਅਤੇ ਐਥਲੀਟ ਕਿਸੇ ਨਾਲੋਂ ਵੀ ਘੱਟ ਨਹੀਂ ਹਨ, ਇਸ ਲਈ ਸਾਨੂੰ ਉਨ੍ਹਾਂ ਦੀ ਮਦਦ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ
PUBLISHED BY LMI DAILY NEWS PUNJAB
My post content
