ਪੁਲਿਸ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਸ਼ਹੀਦ ਹੋਏ ਕਰਮਚਾਰੀਆਂ ਦੀ ਯਾਦ ਵਿਚ ਮਾਡਲ ਟਾਊਨ ਮਾਰਕਿਟ ਵਿਖੇ ਬੈਂਡ ਸ਼ੋਅ ਡਿਸਪਲੇਅ ਕੀਤਾ ਗਿਆ
* *ਜਲੰਧਰ 29 ਅਕਤੂਬਰ (ਰਮੇਸ਼ ਗਾਬਾ)ਅੱਜ ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਪੁਲਿਸ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਸ਼ਹੀਦ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਅਮਰ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਮਾਡਲ ਟਾਊਨ ਮਾਰਕਿਟ ਵਿਖੇ ਸ਼ਾਮ ਦੇ ਸਮੇਂ ਪੀ.ਏ.ਪੀ ਬੈਂਡ ਵੱਲੋਂ ਵਿਸ਼ੇਸ਼ ਬੈਂਡ ਡਿਸਪਲੇਅ ਕੀਤਾ ਗਿਆ। ਇਸ ਮੌਕੇ ‘ਤੇ ADCP-II ਸ਼੍ਰੀ ਹਰਿੰਦਰ ਸਿੰਘ ਗਿੱਲ, ACP ਮਾਡਲ ਟਾਊਨ ਸ਼੍ਰੀਮਤੀ ਰੂਪਦੀਪ ਕੋਰ, ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕੀਤਾ। *ਜਲੰਧਰ ਪੁਲਿਸ ਕਮਿਸ਼ਨਰੇਟ ਆਪਣੇ ਸ਼ਹੀਦਾਂ ਦੇ ਸਮਰਪਣ ਅਤੇ ਦੇਸ਼ ਭਗਤੀ ਨੂੰ ਸਦਾ ਨਮਨ ਕਰਦੀ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਸਾਨੂੰ ਸਿੱਖਾਉਂਦੀਆਂ ਹਨ ਕਿ ਫਰਜ਼ ਤੋਂ ਵੱਡਾ ਕੋਈ ਧਰਮ ਨਹੀਂ।*
PUBLISHED BY LMI DAILY NEWS PUNJAB
My post content
